28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਰਬ ਭਾਰਤ ਨੌਜਵਾਨ ਸਭਾ ਵਲੋਂ ਵੈਨੇਜ਼ੁਏਲਾ ਦੇ ਹੱਕ ਅਤੇ ਅਮਰੀਕੀ ਤਾਨਾਸ਼ਾਹੀ ਵਿਰੁੱਧ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 07-01-2026
ਭਿੱਖੀਵਿੰਡ, 6 ਜਨਵਰੀ (ਬੌਬੀ)- ਸਰਭ ਭਾਰਤ ਨੌਜਵਾਨ ਸਭਾ ਵਲੋਂ ਵੈਨਜੂਏਲਾ ਦੇ ਹੱਕ ਵਿਚ ਅੱਜ ਪੂਰੇ ਪੰਜਾਬ ਭਰ ਵਿਚ ਪ੍ਰਦਰਸ਼ਨ ਕੀਤੇ ਗਏ | ਇਸੇ ਲੜੀ ਤਹਿਤ ਭਿੱਖੀਵਿੰਡ ਵਿਖੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਸਾਲ ਸਿੰਘ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿਚ ਜਥੇਬੰਦੀ ਦੇ ਕਾਰਕੁਨਾਂ ਨੇ ਵੈਨਜੁਅਲ ਦੇ ਰਾਸ਼ਟਰਪਤੀ ਅਤੇ ਉਥੋਂ ਦੀ ਜਨਤਾ ਨਾਲ ਅਮਰੀਕੀ ਪ੍ਰਬੰਧ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਪੂਰਾ ਦੇਸ਼ ਤੇ ਦੁਨੀਆ ਇਸ ਧੱਕੇਸ਼ਾਹੀ ਦੇ ਖਿਲਾਫ਼ ਇੱਕਜੁੱਟ ਹੈ | ਇਸ ਸਮੇਂ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਵੈਨਜੂਏਲਾ ਦੀ ਰਾਜਨੀਤਕ ਸਥਿਤੀ ਬਹੁਤ ਅਹਿਮ ਹੈ | ਇਹ ਦੱਖਣੀ ਅਮਰੀਕਾ ਦਾ ਅਜਿਹਾ ਦੇਸ਼ ਹੈ, ਜਿੱਥੋਂ ਪੂਰੇ ਕੈਰੇਬਿਅਨ ਉੱਤੇ ਤਿਰਛੀ ਨਿਗ੍ਹਾ ਰੱਖੀ ਜਾ ਸਕਦੀ ਹੈ | ਇੱਥੋਂ ਸਾਰੇ ਸਮੁੰਦਰੀ ਰਾਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ | ਜਨ ਸੰਖਿਆ ਬਹੁਤ ਘੱਟ ਹੈ | ਲੋਕ ਕਹਿੰਦੇ ਹਨ ਕਿ ਇੱਥੇ ਸਾਊਦੀ ਅਰਬ ਤੋਂ ਜਿਆਦਾ ਤੇਲ ਹੈ | ਹੁਣ ਤਾਂ ਸੋਨਾ ਵੀ ਮਿਲ ਗਿਆ ਹੈ, ਕੁਦਰਤੀ ਗੈਸ ਹੈ | ਇਸੇ ਕਰਕੇ ਯੂਰਪੀ ਯੂਨੀਅਨ ਹੋਵੇ ਜਾਂ ਅਮਰੀਕੀ ਤੇਲ ਕੰਪਨੀਆਂ ਹੋਣ, ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੁੰਦਾ ਕਿ ਤੇਲ ਉੱਤੇ ਸਰਕਾਰੀ ਕੰਟਰੋਲ ਹੋਵੇ ਅਤੇ ਉਸਦਾ ਕੌਮੀਕਰਨ ਹੋਵੇ | ਵੈਨਜੂਏਲਾ ਤੋਂ ਪਹਿਲਾਂ ਵੀ ਅਮਰੀਕੀ ਹਕੂਮਤ ਦੇ ਝੰਡੇ ਹੇਠ ਸਾਜਿਸ਼ਕਰਤਾਵਾਂ ਨੇ ਬੇਅੰਤ ਬਹਾਨੇ ਬਣਾ ਕੇ ਚਿੱਲੀ, ਵੀਅਤਨਾਮ, ਇਰਾਕ, ਅਫਗਾਨਿਸਤਾਨ, ਸੀਰੀਆ ਜਿਹੇ ਅਨੇਕਾਂ ਮੁਲਕਾਂ ਨੂੰ ਆਪਣੇ ਮੁਨਾਫ਼ਿਆਂ ਦੀ ਹਵਸ ਤਹਿਤ ਤਬਾਹ ਕੀਤਾ ਹੈ | ਇਹ ਖੂਨੀ ਅਤੇ ਤਬਾਹਕੁੰਨ ਰੁਝਾਨ ਜਾਰੀ ਨਹੀਂ ਰਹਿਣਾ ਚਾਹੀਦਾ | ਉਨ੍ਹਾਂ ਕਿਹਾ ਕਿ ਅੱਜ ਇਸ ਧੱਕੇਸ਼ਾਹੀ ਦੇ ਵਿਰੁੱਧ ਜਿੱਥੇ ਦੁਨੀਆਂ ਇੱਕਜੁੱਟ ਹੈ, ਪੂਰੀ ਦੁਨੀਆ ਦੇ ਅਲੱਗ ਅਲੱਗ ਥਾਵਾਂ 'ਤੇ ਅਮਰੀਕਾ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਦੇਸ਼ ਦੀ ਨੌਜਵਾਨਾਂ ਦੀ ਜਥੇਬੰਦੀ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਮਾਏਦਾਰ ਪੱਖੀ ਇਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ | ਇਸ ਮੌਕੇ ਅਨੂਪ ਸਿੰਘ ਢਿਲੋਂ, ਜਸਪਾਲ ਸਿੰਘ, ਸੁਖਦੇਵ ਸਿੰਘ ਕਾਲਾ ਭਿੱਖੀਵਿੰਡ, ਕੁਲਬੀਰ ਸਿੰਘ ਵਲਟੋਹਾ, ਵਿਸ਼ਾਲਦੀਪ ਸਿੰਘ ਵਲਟੋਹਾ, ਸਰਬਜੀਤ ਸਿੰਘ ਲਾਡੀ ਚੇਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਲ ਸ਼ੁਤਰਾਣਾ ਦੀ ਭਾਜਪਾ ਇਕਾਈ ਦੀ ਹੋਈ ਚੋਣ ਅਗਲੀ ਖ਼ਬਰ ਬਾਬਾ ਗੁੱਜਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ <br/>
Ad Position 24