ਅਰਨੋਂ, 6 ਜਨਵਰੀ (ਦਰਸ਼ਨ ਸਿੰਘ ਪਰਮਾਰ)-ਹਲਕਾ ਇੰਚਾਰਜ ਨੈਰਣ ਸਿੰਘ ਨਰਸੋਤ ਅਤੇ ਰੂੜ ਸਿੰਘ ਸ਼ੁਤਰਾਣਾ ਦੇ ਸਹਿਯੋਗ ਨਾਲ ਹਲਕਾ ਸ਼ੁਤਰਾਣਾ ਦੇ ਸਰਕਲ ਸ਼ੁਤਰਾਣਾ ਦੀ ਭਾਜਪਾ ਇਕਾਈ ਦੀ ਚੋਣ ਕੀਤੀ ਗਈ | ਇਸ ਸੰਬੰਧ ਵਿਚ ਕਸਬਾ ਅਰਨੋਂ ਵਿਖੇ ਨੈਰਣ ਸਿੰਘ ਨਰਸੋਤ ਵਲੋਂ ਜਾਣਕਾਰੀ ਦਿੰਦੀਆਂ ਦੱਸਿਆ ਕੀ ਸਰਕਲ ਦੀ ਬਣਾਈ ਗਈ ਇਕਾਈ ਵਿਚ ਪ੍ਰਧਾਨ, ਉਪ ਪ੍ਰਧਾਨ, ਜਰਨਲ ਸੈਕਟਰੀਆਂ, ਸੈਕਟਰੀਆਂ ਅਤੇ ਮੈਂਬਰਾਂ ਦੇ ਨਾਲ ਵੱਖ-ਵੱਖ ਕੈਟਾਗਰੀਆਂ ਦੇ ਅਹੁਦੇਦਾਰਾਂ ਅਤੇ ਮਹਿਲਾ ਵਿੰਗ ਟੀਮ ਦਾ ਵੀ ਗਠਨ ਕੀਤਾ ਗਿਆ | ਜਿਸ ਕਰਕੇ ਨਵੀਂ ਬਣੀ ਟੀਮ ਨਾਲ ਹਲਕੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਬਲ ਮਿਲੇਗਾ ਅਤੇ ਆਉਂਦੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਸਮੂਹ ਅਹੁਦੇਦਾਰ ਅਤੇ ਪਾਰਟੀ ਮੁਖੀ ਹਾਜ਼ਰ ਸਨ |