ਤਰਨ ਤਾਰਨ, 23 ਜਨਵਰੀ (ਇਕਬਾਲ ਸਿੰਘ ਸੋਢੀ)-ਸ਼ਹਿਰ ਦੀ ਮਜ਼ਦੂਰ ਵੈਲਫੇਅਰ ਸੁਸਾਇਟੀ ਵਲੋਂ ਤਰਨ ਤਾਰਨ ਦੀ ਖੁਦ ਮੁਖਤਿਆਰ ਗੈਰ ਰਾਜਨੀਤਿਕ, ਕੱਲਚਰਲ ਤੇ ਵਿੱਦਿਅਕ ਐੱਨ.ਜੀ.ਓ. 'ਕਲਾ ਸੁਮਨ' ਦੇ ਸਹਿਯੋਗ ਨਾਲ ਹਰ ਸਾਲ ਤਰ੍ਹਾਂ ਇਸ ਸਾਲ ਵੀ ਵਿੱਦਿਆ ਦੀ ਦੇਵੀ ਮਾਂ ਸਰਸਵੱਤੀ ਜੀ ਦੀ ਪੂਜਾ ਉਪਰੰਤ ਬਸੰਤ ਪੰਚਮੀ ਸਮਾਰੋਹ ਤੋਂ ਨਿਊ ਫਤਹਿਚੱਕ ਵਿਖੇ ਆਰੰਭ ਹੋ ਗਿਆ | ਭਜਨ-ਕੀਰਤਨ ਦਾ ਇਹ ਧਾਰਮਿਕ ਪ੍ਰੋਗਰਾਮ ਸਾਰੀ ਰਾਤ ਚੱਲੇਗਾ | ਇਸ 'ਚ ਸ਼ਹਿਰ ਅਤੇ ਪਿੰਡਾਂ ਦੇ ਲੋਕੀ ਭਾਰੀ ਗਿਣਤੀ 'ਚ ਭਾਗ ਲੈ ਰਹੇ ਹਨ | ਪਹਿਲਾਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਅਨੁਸਾਰ 24 ਜਨਵਰੀ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਸ਼ਹਿਰ ਦੇ ਸਕੂਲੀ ਬੱਚਿਆਂ ਵਲੋਂ ਭਜਨ, ਦੇਸ਼ ਪਿਆਰ ਦੇ ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਸੁਆਲਾਂ ਆਦਿ ਦੇ ਪ੍ਰੋਗਰਾਮ ਹੋਣਗੇ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਪ੍ਰੋਗਰਾਮ 'ਚ ਸ਼ਰੀਕ ਸਾਰੇ ਲੋਕਾਂ ਨੂੰ 12 ਵਜੇ ਭੋਜਨ ਦਾ ਪ੍ਰੋਗਰਾਮ ਚੱਲੇਗਾ | ਅਖੀਰ 'ਚ 25 ਜਨਵਰੀ ਨੂੰ ਨਗਰ-ਕੀਰਤਨ ਕੱਢਿਆ ਜਾਵੇਗਾ ਅਤੇ ਸ਼ਾਮ ਨੂੰ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਭਿਆਸ ਦਰਿਆ 'ਚ ਮਾਂ ਸਰਸਵੱਤੀ ਜੀ ਦੀ ਮੂਰਤੀ-ਵਿਸਰਜਨ ਦਾ ਪ੍ਰੋਗਰਾਮ ਸੰਪੰਨ ਹੋਵੇਗਾ |