23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਖਾਧ ਤੇਲ ਬੀਜ ਸੰਬੰਧੀ ਦੋ ਦਿਨਾ ਸਿਖਲਾਈ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਪੱਟੀ, 24 ਜਨਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ.ਤੇਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨੈਸ਼ਨਲ ਮਿਸ਼ਨ ਆਫ ਐਡੀਬਲ ਆਇਲ ਸਕੀਮ ਅਧੀਨ ਪੱਟੀ ਅਤੇ ਪਿੰਡ ਘਰਿਆਲਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਤੇਲ ਬੀਜਾਂ ਵਿਚ ਫਾਈਬਰ, ਵਿਟਾਮਿਨ, ਖਣਿਜ, ਲਾਭਦਾਇਕ ਮੋਨੋ ਅਤੇ ਪੋਲੀਅਨਸੈਚੂਰੇਟਡ ਫੈਟੀ ਐਸਿਡ ਅਤੇ ਉਮੇਗਾ- 3 ਫੈਟੀ ਐਸਿਡ ਦੀ ਮਾਤਰਾ ਵੱਧ ਪਾਈ ਜਾਣ ਕਰਕੇ ਇਸ ਨਾਲ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਪਾਚਣ ਕਿਰਿਆ, ਦਿਲ ਸਬੰਧੀ, ਸ਼ੱਕਰ ਰੋਗ, ਮੋਟਾਪਾ, ਜੋੜਾਂ ਦੇ ਦਰਦ ਆਦਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਘਟਾਇਆ ਜਾ ਸਕਦਾ ਹੈ | ਦੋ ਰੋਜ਼ਾ ਤਕਨੀਕੀਸ਼ਨ ਦੌਰਾਨ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਰੋਜ਼ਾਨਾ ਖੁਰਾਕ ਵਿਚ ਵਰਤੇ ਜਾਣ ਵਾਲੇ ਤੇਲ ਬੀਜ ਜਿਵੇਂ ਸੂਰਜਮੁਖੀ ਦੇ ਬੀਜ, ਅਲਸੀ, ਮੂੰਗਫਲੀ, ਸੋਇਆਬੀਨ, ਸਰੋਂ ਆਦਿ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਲਗਪਗ ਇਕ ਲੱਖ 61 ਹਜਾਰ ਕਰੋੜ ਰੁਪਏ ਦੇ ਤੇਲ ਬੀਜ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਗਏ | ਜਦ ਕਿ ਇਹਨਾਂ ਥੱਲੇ ਥੋੜਾ ਰਕਬਾ ਵਧਾਉਣ ਨਾਲ ਮਿਆਰੀ ਤੇਲ ਬੀਜ ਦੇ ਨਾਲ ਨਾਲ ਵਾਧੂ ਆਮਦਨ ਅਤੇ ਜੈਵਿਕ ਵੰਨ ਸੁਵੰਨਤਾ ਨੂੰ ਵਧਾਵਾ ਮਿਲ ਸਕਦਾ ਹੈ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ, ਡਾ.ਸੁਰਿੰਦਰ ਸਿੰਘ ਰੰਧਾਵਾ, ਡਾ.ਸੁਖਜਿੰਦਰ ਸਿੰਘ ਨੇ ਇਸ ਦੀ ਸਫਲ ਕਾਸ਼ਤ ਤੇ ਪਸ਼ੂਆਂ ਦੀ ਚੰਗੀ ਸਿਹਤ ਬਾਰੇ ਬਹੁਤ ਸਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਕਨੋਲਾ ਸਰੋਂ ਦਾ ਤੇਲ ਮਨੁੱਖੀ ਸਿਹਤ ਅਤੇ ਇਸ ਦੀ ਖਲ ਪਸ਼ੂਆਂ ਲਈ ਬਹੁਤ ਲਾਹੇਵੰਦ ਹੈ | ਇਸ ਮੌਕੇ ਕਿਸਾਨਾਂ ਨੂੰ ਉੱਨਤ ਕਿਸਮਾਂ, ਨਦੀਨਾਂ ਦੀ ਰੋਕਥਾਮ, ਮਿੱਟੀ ਪਰਖ, ਫਸਲ ਵਿਚ ਸੰਭਾਵਿਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਮਹਿਕਮੇ ਵਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸਕੀਮਾਂ ਬਾਰੇ ਹਰਮਨਦੀਪ ਕੌਰ ਏ.ਡੀ.ਓ, ਗੁਰਬਰਿੰਦਰ ਸਿੰਘ ਏ.ਡੀ.ਓ, ਗੁਰਪ੍ਰੀਤ ਸਿੰਘ ਬੀ.ਟੀ.ਐੈੱਮ., ਪਰਮਿੰਦਰ ਕੌਰ ਏ.ਡੀ.ਓ., ਰਜਿੰਦਰ ਕੁਮਾਰ ਏ.ਈ.ਓ. , ਦਇਆਪ੍ਰੀਤ ਸਿੰਘ ਏ.ਈ.ਓ .ਅਤੇ ਅਮਨਦੀਪ ਸਿੰਘ ਏ.ਈ.ਓ. ਨੇ ਜਾਣਕਾਰੀ ਦਿੱਤੀ | ਸੈਸ਼ਨ ਦੌਰਾਨ ਮਨਮੋਹਨ ਸਿੰਘ ਏ.ਈ.ਓ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ | ਇਸ ਮੌਕੇ ਰਾਜਬੀਰ ਸਿੰਘ, ਦਵਿੰਦਰ ਸਿੰਘ, ਜਗੀਰ ਸਿੰਘ, ਮਾਸਟਰ ਜਰਨੈਲ ਸਿੰਘ, ਗੁਰਦੇਵ ਸਿੰਘ, ਚਾਨਣ ਸਿੰਘ, ਨਛੱਤਰ ਸਿੰਘ , ਕੁਲਦੀਪ ਸਿੰਘ, ਬਖਸ਼ੀਸ਼ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ, ਬਾਜਾ ਸਿੰਘ ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ, ਗੁਰਲਾਲ ਸਿੰਘ, ਫਤਿਹ ਸਿੰਘ ਫੀਲਡ ਵਰਕਰ , ਬਲਜੀਤ ਕੌਰ, ਗੁਰਦੇਵ ਸਿੰਘ ਖੇਤੀ ਸਹਾਇਕ ਪ੍ਰਬੰਧਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਵਪਾਰ ਮੰਡਲ ਨੇ ਬਿਜਲੀ ਬੋਰਡ ਦੇ ਮੁੱਖ ਇੰਜੀਨੀਅਰ ਨੂੰ ਬਿਜਲੀ ਸੰਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ... ਅਗਲੀ ਖ਼ਬਰ ਐੱਸ.ਡੀ. ਸਕੂਲ ਦੇ ਵਿਦਿਆਰਥੀਆਂ ਨੇ 69ਵੀਆਂ ਰਾਸ਼ਟਰੀ ਸਕੂਲ ਖੇਡਾਂ ਨੈਟਬਾਲ ਵਿਚ ਦੂਸਰਾ ਸਥਾਨ ਕੀਤਾ ਹਾਸਿਲ <br/>
Ad Position 24