ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਜ਼ਿਲ੍ਹਾ ਬਾਡੀ ਦੀ ਚੋਣ ਸਮੂਹ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਦੀ ਹਾਜ਼ਰੀ ਵਿਚ ਸੰਪੰਨ ਹੋਈ | ਇਸ ਮੌਕੇ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਅਤੇ ਅਮਰਿੰਦਰਜੀਤ ਸਿੰਘ ਜਨ ਸਕੱਤਰ ਜ਼ਿਲ੍ਹਾ ਕਪੂਰਥਲਾ ਬਤੌਰ ਸੂਬਾ ਨਿਗਰਾਨ ਸ਼ਾਮਿਲ ਹੋਏ | ਉਨ੍ਹਾਂ ਦੀ ਨਿਗਰਾਨੀ ਹੇਠ ਤਰਨ ਤਾਰਨ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫਸਰਾਂ ਨੇ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਸੰਧੂ ਮਰਹਾਣਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ, ਨਵਕਿਰਨ ਸਿੰਘ ਘਰਿਆਲਾ ਜਨ ਸਕੱਤਰ, ਬਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆ ਵਿੱਤ ਸਕੱਤਰ, ਮਨਜੀਤ ਰਾਏ ਕੈਰੋਂ ਆਡੀਟਰ, ਪ੍ਰਭਜੋਤ ਕੌਰ ਸਰਹਾਲੀ ਮੁੱਖ ਸਲਾਹਕਾਰ, ਰਣਜੀਤ ਸਿੰਘ ਬਾਠ ਮੀਤ ਪ੍ਰਧਾਨ, ਅਰਵਿੰਦਰ ਸਿੰਘ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਵਰਿੰਦਰ ਪਾਲ ਸਿੰਘ ਭਾਟੀਆ ਜਾਇੰਟ ਸਕੱਤਰ, ਟਵਿੰਕਲ ਮੀਆਂਵਿੰਡ ਪ੍ਰੈਸ ਸਕੱਤਰ, ਨਵਦੀਪ ਸਿੰਘ ਕਸੇਲ ਪ੍ਰਾਪੇਗੰਡਾ ਸਕੱਤਰ ਅਤੇ ਨਵਦੀਪ ਸਿੰਘ ਸੁਰ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ | ਇਸ ਤੋਂ ਪਹਿਲਾਂ ਨਵਕਿਰਨ ਸਿੰਘ ਸੰਧੂ ਨੇ ਜਥੇਬੰਦੀ ਦੀ ਕਾਰਗੁਜ਼ਾਰੀ ਸੰਬੰਧੀ ਰਿਪੋਰਟ ਪੇਸ਼ ਕੀਤੀ ਅਤੇ ਉਸ ਰਿਪੋਰਟ 'ਤੇ ਕਾਫ਼ੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ | ਉਪਰੰਤ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਪਿਛਲੀ ਜਥੇਬੰਦੀ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਚੁਣਨ ਦਾ ਸੱਦਾ ਸਮੂਹ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਦਿੱਤਾ | ਉਪਰੰਤ ਸਰਬਸੰਮਤੀ ਨਾਲ ਚੋਣ ਮੌਕੇ ਪਹੁੰਚੇ ਸਾਬਕਾ ਸੂਬਾ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਬਕਾ ਪ੍ਰਧਾਨ ਤਰਨ ਤਾਰਨ ਵਿਜੇ ਨਾਇਕ ਪੱਟੀ, ਸਾਬਕਾ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਪੱਟੀ, ਅਰਮਿੰਦਰ ਕੌਰ, ਨਵਦੀਪ ਕੌਰ, ਜਸਕੀਰਤ ਸਿੰਘ, ਪ੍ਰਭਜੋਤ ਕੌਰ ਸਰਹਾਲੀ ਚਾਰੂ ਝਬਾਲ, ਇਦਰਜੀਤ ਘਰਿਆਲਾ, ਜੁਲਕਾ ਖੇਮਕਰਨ, ਅਮਰਿੰਦਰ ਕਸੇਲ, ਜੈਸਮੀਨ ਕੌਰ, ਨਵਜੋਤ ਕੌਰ, ਰਾਹੁਲ ਕਸੇਲ ਅਤੇ ਹੋਰ ਵੱਖ ਵੱਖ ਬਲਾਕਾਂ ਵਿਚੋਂ ਫਾਰਮੇਸੀ ਅਫ਼ਸਰ ਹਾਜ਼ਰ ਹੋਏ | ਇਸ ਸਮੇਂ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਸੰਬੋਧਨ ਕਰਦਿਆਂ ਸਾਰਿਆਂ ਹੀ ਬੁਲਾਰਿਆਂ ਨੇ ਜਿੱਥੇ ਇਸ ਜਮਹੂਰੀ ਤਰੀਕੇ ਨਾਲ ਚੁਣੀ ਜਾਣ ਵਾਲੀ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉਥੇ ਪਿਛਲੇ ਸਮੇਂ ਵਿਚ ਸੰਘਰਸ਼ ਵਿਚ ਆਈ ਖੜੋਤ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ | ਅਖੀਰ ਵਿਚ ਭੁਪਿੰਦਰ ਸਿੰਘ ਸੰਧੂ ਪ੍ਰਧਾਨ ਅਤੇ ਨਵਕਿਰਨ ਸਿੰਘ ਘਰਿਆਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਫਾਰਮੇਸੀ ਵਰਗ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ |