ਖਾਲੜਾ, 30 ਜਨਵਰੀ (ਜੱਜਪਾਲ ਸਿੰਘ ਜੱਜ)-ਭਾਰਤੀ ਕਿਸਾਨ ਯੂਨੀਅਨ (ਅੰਬਵਤਾ) ਦੀ ਮੀਟਿੰਗ ਜ਼ਿਲ੍ਹਾ ਤਰਨ ਤਰਨ ਦੇ ਮੁੱਖ ਦਫਤਰ ਪਿੰਡ ਮਾੜੀ ਕੰਬੋਕੇ ਵਿਖੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਪਹੁੰਚੇ ਸਮੂਹ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਸਭਾ ਦੇ ਕੌਮੀ ਪ੍ਰਧਾਨ ਚੌਧਰੀ ਰਿਸ਼ੀ ਪਾਲ (ਅੰਬਾਵਤਾ) ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੁਹਰੇਵਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਜ ਸਿੰਘ ਡਲੀਰੀ ਨੂੰ ਹਲਕਾ ਖੇਮਕਰਨ ਦਾ ਪ੍ਰਧਾਨ ਨਿਯਕਤ ਦਾ ਕੀਤਾ ਗਿਆ | ਇਸ ਮੌਕੇ ਪੰਜਾਬ ਸਿੰਘ ਕੰਬੋਕੇ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ (ਅ) ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ | ਉਨ੍ਹਾਂ ਭਾਰਤੀ ਕਿਸਾਨ ਯੂਨੀਅਨ (ਅ) ਵਿਚ ਸ਼ਾਮਿਲ ਹੋਏ ਕਾਰਜ ਸਿੰਘ ਡਲੀਰੀ ਨੂੰ ਜੀ ਆਇਆਂ ਆਖਿਆ ਅਤੇ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਾਰਜ ਸਿੰਘ ਡਲੀਰੀ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਕਿਸਾਨਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਸਿਕੰਦਰ ਸਿੰਘ ਦਰਾਜਕੇ, ਬਲਹਾਰ ਸਿੰਘ ਕੰਬੋਕੇ, ਰਛਪਾਲ ਸਿੰਘ ਕੰਬੋਕੇ, ਸਾਰਜ ਸਿੰਘ ਡਲੀਰੀ, ਗੁਰਿੰਦਰ ਸਿੰਘ ਸੋਨੀ ਕੰਬੋਕੇ, ਗੁਰਦੇਵ ਸਿੰਘ ਕੰਬੋਕੇ, ਨਛੱਤਰ ਸਿੰਘ ਮਾਣੋਚਾਲ੍ਹ, ਜਸਵੰਤ ਸਿੰਘ ਨੰਬਰਦਾਰ ਮਾਣੋਚਾਲ੍ਹ, ਮਾ. ਗੁਰਬੀਰ ਸਿੰਘ ਕੰਬੋਕੇ, ਮਾ. ਸਕੱਤਰ ਸਿੰਘ ਕੰਬੋਕੇ, ਸਤਨਾਮ ਸਿੰਘ ਕੰਬੋਕੇ, ਹਰਜਿੰਦਰ ਸਿੰਘ ਪਹਿਲਵਾਨ ਕੇ, ਸੁਖਦੇਵ ਸਿੰਘ ਸੁੱਖ ਆੜਤੀਆ ਮਾੜੀ ਮੇਘਾ, ਦਲਜੀਤ ਸਿੰਘ ਗਿਆਨੀ ਉਧੋਕੇ, ਸਤਨਾਮ ਸਿੰਘ ਕਾਲਾ ਸਾਗਰ ਅਮਰਕੋਟ, ਲਖਵਿੰਦਰ ਸਿੰਘ ਕੋਟ ਸਿਵਿਆਂ, ਲਖਵਿੰਦਰ ਗੋਲਨ ਭਿੱਖੀਵਿੰਡ, ਰਾਣਾ ਪ੍ਰਤਾਪ ਸਿੰਘ ਦਰਾਜਕੇ, ਵਿਕਰਮਜੀਤ ਸਿੰਘ ਭਿੱਖੀਵਿੰਡ, ਮਿਲਖਾ ਸਿੰਘ ਭਿੱਖੀਵਿੰਡ, ਜਸਵਿੰਦਰ ਸਿੰਘ ਮਾਣੋਚਾਲ੍ਹ, ਹਰਚਰਨ ਸਿੰਘ ਖਾਲੜਾ, ਹਰਜੀਤ ਕੁਮਾਰ ਖਾਲੜਾ, ਸੁਖਪ੍ਰੀਤ ਸਿੰਘ ਮਾੜੀ ਸਮਰਾ ਆਦਿ ਆਗੂ ਹਾਜ਼ਰ ਸਨ |