17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਤਿੰਦਰ ਸਿੰਘ ਮਹਿਤਾ ਤੇ ਜੁਗਰਾਜ ਸਿੰਘ ਉਦੋਨਗਲ ਨੂੰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਸਹਾਇਕ ਦਫ਼ਤਰ ਸਕੱਤਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 31-01-2026
ਨਵਾਂ ਪਿੰਡ, 30 ਜਨਵਰੀ (ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਕੰਮ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਟੀ ਦਫ਼ਤਰ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਜਿਸ ਤਹਿਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਨਾਲ ਸੰਬੰਧਿਤ ਮਨਜੀਤ ਸਿੰਘ ਮਹਿਤਾ ਤੇ ਜੁਗਰਾਜ ਸਿੰਘ ਉਦੋਨੰਗਲ ਨੂੰ ਪਾਰਟੀ ਸਹਾਇਕ ਦਫ਼ਤਰ ਸਕੱਤਰ ਲਗਾਇਆ ਗਿਆ | ਇਸ ਸੰਬੰਧੀ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਸਾਹਿਬ, ਨਾਨਕਸਰ ਨਗਰ ਜੰਡਿਆਲਾ ਗੁਰੂ ਤੇ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਗੁਰੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 'ਅਜੀਤ' ਵਿਸ਼ੇਸ਼ ਨਾਲ ਗੱਲਬਾਤ ਮੌਕੇ ਦੱਸਿਆ ਕਿ ਇਹ ਨਿਯੁਕਤੀਆਂ ਬਾਪੂ ਤਰਸੇਮ ਸਿੰਘ ਪਿਤਾ ਭਾਈ ਅੰਮਿ੍ਤਪਾਲ ਸਿੰਘ ਸੰਸਦ ਵਲੋਂ ਉਪਰੋਕਤਾਂ ਨੌਜਵਾਨਾਂ ਦੀ ਲਿਆਕਤਾ, ਪੰਥ ਦਰਦ, ਪੰਜਾਬ ਤੇ ਪੰਜਾਬੀਅਤ ਪ੍ਰਤੀ ਹਮਦਰਦੀ ਅਤੇ ਲੰਮੇ ਸਮੇਂ ਤੋਂ ਪਾਰਟੀ ਅੰਦਰ ਰਹਿ ਕੇ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਇਹ ਨੌਜਵਾਨ ਬਹੁਤ ਮਿਹਨਤੀ, ਪੜ੍ਹੇ-ਲਿਖੇ ਤੇ ਇਮਾਨਦਾਰ ਹਨ, ਜਿਸ ਸਦਕਾ ਪਾਰਟੀ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਨਿਯੁਕਤੀਆਂ ਕਰਨ ਮੌਕੇ ਪਰਮਜੀਤ ਸਿੰਘ ਜੌਹਲ, ਚਾਚਾ ਸੁਖਚੈਨ ਸਿੰਘ, ਚਾਚਾ ਪਰਗਟ ਸਿੰਘ, ਬਲਦੇਵ ਸਿੰਘ ਜੱਲੂਪੁਰ ਖੈੜਾ, ਜੋਧਬੀਰ ਸਿੰਘ ਜੱਲੂਪੁਰ ਖੈੜਾ, ਪ੍ਰੈਸ ਸਕੱਤਰ ਸਮਸ਼ੇਰ ਸਿੰਘ ਪੱਧਰੀ, ਸੁਖਦੇਵ ਸਿੰਘ ਕਾਦੀਆਂ, ਜਸਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਤਾਲਬਪੁਰਾ, ਪਵਿੱਤਰਜੀਤ ਸਿੰਘ ਬਹਾਦਰਪੁਰ, ਅਮਰਜੀਤ ਸਿੰਘ ਕਾਲੇਕੇ, ਅਵਤਾਰ ਸਿੰਘ ਪੱਡਾ, ਗੁਰਦਰਸ਼ਨ ਸਿੰਘ ਖਲਚੀਆਂ, ਜਰਮਨਜੀਤ ਸਿੰਘ ਸਰਾਂ, ਜਗਦੀਪ ਸਿੰਘ ਨਾਗੋਕੇ, ਸਕੱਤਰ ਸਿੰਘ ਜਲਾਲਉਸਮਾ, ਦਿਲਬਾਗ ਸਿੰਘ, ਕੇਵਲ ਸਿੰਘ ਪ੍ਰਧਾਨ, ਕੁਲਦੀਪ ਸਿੰਘ ਮਹਿਤਾ, ਗੁਰਦੇਵ ਸਿੰਘ ਗੱਗੜਭਾਣਾ, ਸਤਨਾਮ ਸਿੰਘ ਧਰਮੂਚੱਕ, ਰਜਵੰਤ ਸਿੰਘ ਮਹਿਲਾਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢਾਬਸਰ ਸਾਹਿਬ ਅਕੈਡਮੀ, ਦੌਲੋ ਨੰਗਲ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ (ਦਿਹਾਤੀ) ਦਾ ਜ਼ਿਲ੍ਹਾ ਜਥੇਬੰਦਕ ਇਜਲਾਸ ਅੱਡਾ ਖਜਾਲਾ ਵਿਖੇ ਕਰਵਾਇਆ <br/>
Ad Position 24