28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੁਲਿਸ ਵਲੋਂ ਡਰੋਨ ਸਮੇਤ 1 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 02-02-2026
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਥਾਣਾ ਖਾਲੜਾ ਦੀ ਪੁਲਿਸ ਵਲੋਂ ਤਲਾਸ਼ੀ ਅਭਿਆਨ ਦੌਰਾਨ ਪਿੰਡ ਥੇਹ ਕਲਾਂ ਦੇ ਖ਼ੇਤਾਂ ਵਿਚੋਂ 1 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਏ.ਐਸ.ਆਈ. ਗੁਰਸਾਹਿਬ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪੁੱਲ ਯੂ.ਬੀ.ਡੀ.ਸੀ. ਖਾਲੜਾ ਮੌਜੂਦ ਸਨ ਕਿ ਏ.ਡੀ.ਐਸ. ਆਪ੍ਰੇਟਰ ਐਸ.ਟੀ.ਸੀ ਕਰਨਦੀਪ ਸਿੰਘ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਲੋਕੇਸ਼ਨ ਦੇ ਅਧਾਰ 'ਤੇ ਖ਼ੇਤਾਂ ਵਿਚ ਡਰੋਨ ਡਿੱਗਾ ਹੈ, ਜਿਸ 'ਤੇ ਪੁਲਿਸ ਪਾਰਟੀ ਵਲੋਂ ਵਿਗਰੇਸ਼ ਯਾਦਵ ਏ.ਸੀ ਸੀ. ਕੰਪਨੀ 115 ਬਨ ਬੀ.ਐਸ.ਐਫ. ਬੀ.ਓ.ਪੀ ਥੇਹ ਕਲਾਂ ਨੂੰ ਸੂਚਿਤ ਕੀਤਾ, ਜਿੰਨਾਂ ਨੂੰ ਪੁਲਿਸ ਪਾਰਟੀ ਨਾਲ ਸ਼ਾਮਿਲ ਕਰਕੇ ਏ.ਡੀ.ਐਸ. ਆਪ੍ਰੇਟਰ ਵਲੋਂ ਦੱਸੀ ਹੋਈ ਜਗ੍ਹਾ 'ਤੇ ਪੁੱਜ ਕੇ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਥੇਹ ਕਲਾਂ ਦੇ ਖੇਤ ਦੀ ਤਲਾਸ਼ੀ ਦੌਰਾਨੇ ਖ਼ੇਤ ਵਿਚੋਂ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ | ਉਪਰੋਕਤ ਮਿਲੇ ਪੈਕੇਟ ਦਾ ਵਜਨ ਕਰਨ 'ਤੇ ਸਮੇਤ ਮੋਮੀ ਲਿਫਾਫਾ 1 ਕਿੱਲੋ 15 ਗ੍ਰਾਮ ਅਤੇ ਪੈਕਿੰਗ ਮਟੀਰੀਅਲ ਵਜਨ 125 ਗ੍ਰਾਮ ਹੋਇਆ ਅਤੇ 1 ਡਰੋਨ ਡੀ.ਜੇ.ਆਈ. ਬਿਨਾ ਕੈਮਰਾ ਬਰਾਮਦ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਬਜਟ ਰਾਹੀਂ ਪੰਜਾਬ ਦੀ ਕਿਸਾਨੀ ਤੇ ਸਨਅਤ ਦੀ 'ਸੰਘੀ ਘੁੱਟੀ', ਹੁਣ ਪ੍ਰਧਾਨ ਮੰਤਰੀ ਸਿਆਸੀ ਹਮਦਰਦੀ ਦਾ ਮੁਖੌਟਾ... ਅਗਲੀ ਖ਼ਬਰ ਹੈਰੋਇਨ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਪੁਲਿਸ ਵਲੋਂ ਗਿ੍ਫ਼ਤਾਰ
Ad Position 24