28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਝਗੜੇ ਦੌਰਾਨ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 02-02-2026
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਜ਼ਮੀਨ ਵਿਚੋਂ ਜਬਰੀ ਆਲੂ ਪੁੱਟਣ ਅਤੇ ਮਟਰ ਤੋੜਨ 'ਤੇ ਹੋਏ ਝਗੜੇ ਦੌਰਾਨ ਦੋ ਵਿਅਕਤੀਆਂ ਨੂੰ ਸੱਟਾਂ ਮਾਰਨ 'ਤੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਜਸਬੀਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਹੂਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 30 ਜਨਵਰੀ 2026 ਨੂੰ ਸਮਾਂ ਕਰੀਬ 9:00 ਵਜੇ ਸਵੇਰੇ ਕੁਲਤਾਰ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਨਾਗੋਕੇ ਦਾ ਮੈਨੂੰ ਫੋਨ ਆਇਆ ਕਿ ਰਣਜੀਤ ਸਿੰਘ ਉਰਫ਼ ਗੋਲਡੀ ਪੁੱਤਰ ਹਰਭਜਨ ਵਾਸੀ ਭੂਤਵਿੰਡ, ਜੋ ਤੁਹਾਡੀ ਜ਼ਮੀਨ ਵਿਚ ਬੀਜੀ ਹੋਈ ਫ਼ਸਲ ਮਟਰ ਤੋੜਨ ਅਤੇ ਆਲੂ ਪੁੱਟਣ ਲਈ ਆ ਕੇ ਮਟਰ ਤੋੜਨ ਲੱਗ ਪਏ, ਜਿੰਨਾ ਨੂੰ ਮੇਰੀ ਮਾਤਾ ਮਹਿੰਦਰ ਕੌਰ ਅਤੇ ਮੇਰਾ ਬੇਟਾ ਅਤਿੰਦਰਬੀਰ ਸਿੰਘ ਅਤੇ ਲੇਬਰ ਰੋਕਿਆ ਕਿ ਜਿੰਨਾ ਚਿਰ ਸਾਡੀ ਜ਼ਮੀਨ ਦੇ ਠੇਕੇ ਦੇ ਪੈਸੇ ਨਹੀਂ ਮਿਲਦੇ, ਓਨਾ ਚਿਰ ਮਟਰ ਨਾ ਤੋੜੋ ਅਤੇ ਨਾ ਹੀ ਆਲੂ ਪੁੱਟੋ ਤਾਂ ਰਣਜੀਤ ਸਿੰਘ ਉਰਫ਼ ਗੋਲਡੀ ਨੇ ਆਪਣੇ ਸਾਥੀ ਗੁਰਦਿਆਲ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਅਨਮੋਲ ਸਿੰਘ ਉਰਫ਼ ਮੌਲਾ ਪੁੱਤਰ ਗੁਰਵਿੰਦਰ ਸਿੰਘ ਵਾਸੀਆਨ ਰਾਮਪੁਰ ਭੂਤਵਿੰਡ ਨੇ ਮੇਰੇ ਬੇਟੇ ਅਤਿੰਦਰਬੀਰ ਸਿੰਘ ਅਤੇ ਕੁਲਤਾਰ ਸਿੰਘ ਦੀ ਆਪਣੇ ਹਥਿਆਰਾਂ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਜਿੰਨਾਂ ਨੂੰ ਸਰਕਾਰੀ ਹਸਪਤਾਲ ਮੀਆਵਿੰਡ ਦਾਖਲ ਕਰਵਾਇਆ | ਇਸ ਸੰਬੰਧੀ ਏ.ਐਸ.ਆਈ. ਲਖਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਰਣਜੀਤ ਸਿੰਘ, ਗੁਰਦਿਆਲ ਸਿੰਘ ਅਤੇ ਅਨਮੋਲ ਸਿੰਘ ਵਾਸੀਆਨ ਰਾਮਪੁਰ ਭੂਤਵਿੰਡ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ, 5 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅਵਾਰਾ ਕੁੱਤਿਆਂ ਤੋਂ ਖੌਫ ਨਾਲ ਜੀਅ ਰਹੇ ਹਨ ਸ਼ਹਿਰ ਵਾਸੀ-ਅਰੋੜਾ
Ad Position 24