ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਪਿਛਲੇ ਕਈ ਸਾਲਾਂ ਤੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਹਰ ਆਏ ਦਿਨ ਕਿਸੇ ਮਾਸੂਮ ਬੱਚੇ ਨੂੰ ਅਤੇ ਕਿਸੇ ਨੌਜਵਾਨ ਨੂੰ ਨੋਚ-ਨੋਚ ਕੇ ਮਾਰ ਮਕਾਉਣ ਦੀਆ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ | ਕਈਆਂ ਨੂੰ ਕੱਟਣ ਵੱਢਣ ਦੀਆਂ ਘਟਨਾਵਾਂ ਹਰ ਰੋਜ ਸੁਣਨ ਨੂੰ ਮਿਲਦੀਆਂ ਜਾਂਦੀਆਂ ਹਨ | ਮਜ਼ਬੂਰਨ ਪੀੜ੍ਹਤ ਨੂੰ ਮਹਿੰਗੇ ਐਂਟੀ ਰੈਬੀਜ ਟੀਕੇ ਬਜਾਰੋਂ ਲੈਕੇ ਲਗਵਾਵੁਣੇ ਪੈਂਦੇ ਹਨ | ਇਸ ਦਾ ਜ਼ਿਕਰ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਕਰਕੇ ਕਈ ਵਾਰ ਇਨ੍ਹਾਂ ਅਵਾਰਾ ਕੁੱਤਿਆਂ ਕੋਲੋਂ ਇਕੱਲਿਆਂ ਲੰਘਣ ਵੇਲੇ ਹਰ ਡਰ ਲਗਦਾ ਹੈ ਕਿਤੇ ਇਹ ਕਿਸੇ ਨੂੰ ਵੱਢ ਕੇ ਬੁਰੀ ਤਰਾਂ ਜਖਮੀ ਨਾ ਕਰ ਦੇਣ ਜਾਂ ਕਿਸੇ ਦੀ ਜਾਨ ਦਾ ਖੌਫ ਨਾ ਬਣਜੇ | ਇਸ ਨੂੰ ਕਾਬੂ ਕਰਨ ਲਈ ਲੋਕ ਲਹਿਰ ਪਾਰਟੀ ਵਲੋਂ 550 ਦੇ ਕਰੀਬ ਸ਼ਹਿਰੀ ਲੋਕਾਂ ਦੇ ਦਸਤਖ਼ਤ ਕਰਵਾ ਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ 20 ਜਨਵਰੀ 2026 ਨੂੰ ਦਿੱਤਾ ਗਿਆ, ਜਿਸ ਵਿਚ ਇਨ੍ਹਾਂ ਅਵਾਰਾ ਕੁੱਤਿਆਂ ਦੇ ਖੌਫ ਤੋਂ ਆਮ ਲੋਕਾਂ ਨੂੰ ਬਚਾਉਣ ਤੋਂ ਅਤੇ ਇਨ੍ਹਾਂ ਨੂੰ ਪੱਕੇ ਤੌਰ 'ਤੇ ਡਾਗ ਸ਼ੈਲਟਰ ਵਿਚ ਭੇਜਣ ਲਈ ਮੰਗ ਪੱਤਰ ਦਿੱਤਾ ਗਿਆ | ਅਸੀਂ ਲੋਕ ਲਹਿਰ ਪਾਰਟੀ ਦੇ ਸਮੂਹ ਮੈਂਬਰ ਅਤੇ ਸ਼ਹਿਰ ਨਿਵਾਸੀ ਹਾਈਕੋਰਟ ਦੇ ਜੱਜਾਂ ਦਾ ਧੰਨਵਾਦ ਕਰਦੇ ਹਾਂ, ਜਿੰਨਾਂ ਨੇ ਅਵਾਰਾ ਕੁੱਤਿਆਂ ਦੇ ਕੰਟਰੋਲ ਵਾਸਤੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੰੂ 15 ਦਿਨ ਦੇ ਅੰਦਰ ਡਾਗ ਸ਼ੈਲਟਰ ਵਾਸਤੇ ਜਗ੍ਹਾ ਦਾ ਇੰਤਜਾਮ ਕਰਨ ਦਾ ਫ਼ੈਸਲਾ ਆਮ ਲੋਕਾਂ ਦੇ ਭਲੇ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਮਿਲੇਗੀ
ਅਵਾਰਾ ਕੁੱਤਿਆਂ ਤੋਂ ਖੌਫ ਨਾਲ ਜੀਅ ਰਹੇ ਹਨ ਸ਼ਹਿਰ ਵਾਸੀ-ਅਰੋੜਾ
ਅਜੀਤ ਡੈਸਕ
02-02-2026