ਪੱਟੀ, 1 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵਲੋਂ ਸੰਗਤ ਦੇ ਸਹਿਯੋਗ ਦੇ ਨਾਲ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਪੁਰਬ ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀ ਰਜਨੀ ਜੀ ਦੇ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪੀ ਕੀਤੇ ਗਏ | ਇਸ ਤੋਂ ਉਪਰੰਤ ਭਾਈ ਗੁਰਚਰਨ ਸਿੰਘ ਰਸ਼ੀਆ, ਭਾਈ ਅਮਨਦੀਪ ਸਿੰਘ ਪੱਟੀ ਵਾਲੇ, ਗਿਆਨੀ ਸੰਤੋਖ ਸਿੰਘ ਕਥਾਵਾਚਕ ਸੁਰ ਸਿੰਘ ਵਲੋਂ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ | ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਸਹਿਯੋਗ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਜੋਗਾ ਸਿੰਘ ਸਕੱਤਰ, ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਬਲਬੀਰ ਸਿੰਘ ਲੋਹਾਰੀਆ, ਪ੍ਰੇਮ ਪ੍ਰਕਾਸ਼ ਸਿੰਘ ਜੋਲੀ, ਨਿਰਮਲ ਸਿੰਘ ਕੈਸ਼ੀਅਰ, ਸਰਬਜੀਤ ਸਿੰਘ, ਭੁਪਿੰਦਰ ਸਿੰਘ ਮਿੰਟੂ ਮਾਹੀ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਕਾਕਾ, ਜਗਪ੍ਰੀਤ ਸਿੰਘ, ਅਸ਼ਮੀਤ ਸਿੰਘ, ਸੁਖਮੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਸ਼ਹੀਦ ਜਸਬੀਰ ਸਿੰਘ, ਕੈਪਟਨ ਮਹਿਲ ਸਿੰਘ, ਮਾ. ਸਤਨਾਮ ਸਿੰਘ ਸਿੱਧੂ, ਅਸ਼ਵਨੀ ਕੁਮਾਰ ਮਹਿਤਾ, ਕੁਲਵਿੰਦਰ ਸਿੰਘ ਮਿੱਠੂ, ਇੰਸਪੈਕਟਰ ਦਰਸ਼ਨ ਸਿੰਘ, ਅਵਤਾਰ ਸਿੰਘ ਢਿੱਲੋਂ, ਦੀਪਕ ਸਿੰਘ, ਐਡਵੋਕੇਟ ਸਮਿੰਦਰ ਸਿੰਘ, ਅਮਿੰਤ ਸਿੰਘ, ਇਕਬਾਲ ਸਿੰਘ ਜੌਲੀ, ਅਜੇਪਾਲ ਸਿੰਘ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਪੱਟੀ ਦੇ ਪ੍ਰਧਾਨ ਗੁਰਮੀਤ ਸਿੰਘ ਹੈਪੀ, ਸੁਖਪਾਲ ਸਿੰਘ ਡਿਪਟੀ, ਸੁਖਮੀਤ ਸਿੰਘ, ਵਰਿੰਦਰ ਪਾਲ ਸਿੰਘ ਬਿੱਲੂ ਹਾਜ਼ਰ ਸਨ | ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੇ ਡਰਾਈ ਫਰੂਟ ਦੇ ਲੰਗਰ ਵਰਤਾਏ ਗਏ | ਸਟੇਜ ਸਕੱਤਰ ਦੀ ਸੇਵਾ ਸੁਰਿੰਦਰ ਸਿੰਘ ਸ਼ਿੰਦਾ ਵਲੋਂ ਨਿਭਾਈ ਗਈ | ਸਮਾਪਤੀ ਦੀ ਅਰਦਾਸ ਬਾਬਾ ਕੁਲਵਿੰਦਰ ਸਿੰਘ ਵਲੋਂ ਨਿਭਾਈ ਗਈ ਅਤੇ ਸ਼ਹਿਰ ਦੀਆਂ ਸ਼ਖ਼ਸੀਅਤਾਂ ਨੂੰ ਸੁਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ |
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵਲੋਂ ਮਨਾਇਆ ਗਿਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ
ਅਜੀਤ ਡੈਸਕ
02-02-2026