28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਔਰਤ ਪਾਸੋਂ ਪਰਸ ਖੋਹਣ ਵਾਲਾ ਮੋਟਰਸਾਈਕਲ ਸਵਾਰ ਕਾਬੂ

Ad Position 21
No active advertisement
ਅਜੀਤ ਡੈਸਕ 02-02-2026
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਔਰਤ ਪਾਸੋਂ ਪਰਸ ਖੋਹਣ ਵਾਲਾ ਮੋਟਰਸਾਈਕਲ ਸਵਾਰ ਝਪਟਮਾਰ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਜਗਤਾਰ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 26 ਜਨਵਰੀ ਨੂੰ ਵਕਤ ਕਰੀਬ 6:30 ਸ਼ਾਮ ਦਾ ਹੋਵੇਗਾ ਕਿ ਉਹ ਬਾਜ਼ਾਰ ਆਇਆ ਹੋਇਆ ਸੀ ਤੇ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ ਵਾਸੀ ਖੇਮਕਰਨ ਰੋਡ ਚੁੰਗੀ ਪੱਟੀ ਵੀ ਘਾਟੀ ਬਾਜ਼ਾਰ ਵਿਚ ਆਪਣੇ ਕੰਮ ਕਾਰ ਲਈ ਪੈਦਲ ਮੇਰੇ ਸਾਹਮਣੇ ਤੋਂ ਆ ਰਹੀ ਸੀ ਤੇ ਉਸਨੇ ਆਪਣੇ ਹੱਥ ਵਿਚ ਪਰਸ ਫੜਿਆ ਹੋਇਆ ਸੀ | ਇਕ ਮੋਨਾ ਨਾਮਲੂਮ ਨੌਜਵਾਨ, ਜੋ ਮੋਟਰਸਾਈਕਲ ਬਜਾਜ ਸੀ.ਟੀ.-100 'ਤੇ ਰਾਜਬੀਰ ਕੌਰ ਦੇ ਪਿੱਛੇ ਆਇਆ, ਜਿਸਨੇ ਆਪਣੇ ਮੋਟਰਸਾਈਕਲ ਹੌਲੀ ਕਰਕੇ ਰਾਜਬੀਰ ਕੌਰ ਦੇ ਹੱਥ ਵਿਚ ਫੜਿਆ ਹੋਇਆ ਪਰਸ ਝਪਟ ਮਾਰ ਕੇ ਜਬਰਦਸਤੀ ਖੋਹ ਕੇ ਲੈ ਮੌਕਾ ਤੋਂ ਮੋਟਰਸਾਈਕਲ ਭਜਾ ਕੇ ਲੈ ਗਿਆ | ਰਾਜਬੀਰ ਕੌਰ ਨੇ ਮੈਨੂੰ ਦੱਸਿਆ ਕਿ ਉਸਦੇ ਪਰਸ ਵਿਚ 6000 ਰੁਪਏ, ਇਕ ਮੋਬਾਈਲ ਫੋਨ, ਇਕ ਚਾਂਦੀ ਦੀਆਂ ਸਕੁੰਤਲਾਂ ਦੀ ਜੋੜੀ, ਇਕ ਸੋਨੇ ਦਾ ਕੋਕਾ ਸੀ | ਹੁਣ ਪਤਾ ਲੱਗਾ ਇਹ ਖੋਹ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਠੱਠਾ ਥਾਣਾ ਸਦਰ ਪੱਟੀ ਵਲੋਂ ਕੀਤੀ | ਇਸ ਸੰਬੰਧੀ ਏ.ਐਸ.ਆਈ. ਸਤਨਾਮ ਸਿੰਘ ਨੇ ਮਾਮਲਾ ਦਰਜ ਕਰਕੇ ਰਣਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਨੂੰ ਸਮਰਪਿਤ ਅਦਬੀ ਮੇਲਾ 2026 ਮੁਲਤਵੀ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ, 5 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24