28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਾਬੀ ਸਾਹਿਤ ਨੂੰ ਸਮਰਪਿਤ ਅਦਬੀ ਮੇਲਾ 2026 ਮੁਲਤਵੀ

Ad Position 21
No active advertisement
ਅਜੀਤ ਡੈਸਕ 02-02-2026
ਲੰਡਨ, 1 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਲੰਡਨ 'ਚ ਹੋਣ ਵਾਲਾ ਸਾਲਾਨਾ ਅੰਤਰਰਾਸ਼ਟਰੀ ਅਦਬੀ ਮੇਲਾ 2026 ਇਸ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ | ਮੇਲੇ ਦੇ ਮੁੱਖ ਪ੍ਰਬੰਧ ਸ਼ਾਇਰ ਅਜ਼ੀਮ ਸ਼ੇਖ਼ਰ, ਰਾਜਿੰਦਰਜੀਤ ਤੇ ਅਬੀਰ ਬੁਟਰ ਨੇ ਕਿਹਾ ਕਿ ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੌਰਮ ਯੂ.ਕੇ. ਦੇ ਬੈਨਰ ਹੇਠ ਕਰਵਾਇਆ ਜਾਣ ਵਾਲਾ ਸਾਲਾਨਾ ਸਾਹਿਤ ਮੇਲਾ ਇਸ ਵਾਰ ਨਹੀਂ ਕਰਵਾਇਆ ਜਾਵੇਗਾ | ਉਹਨਾਂ ਕਿਹਾ ਕਿ ਬੀਤੇ ਦੋ ਵਰਿ੍ਹਆਂ 'ਚ ਯੂ.ਕੇ. ਤੋਂ ਇਲਾਵਾ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ਸੀ | ਲੇਕਨ ਕੁਝ ਕਾਰਨਾਂ ਕਰਕੇ 2026 ਵਾਲਾ ਮੇਲਾ ਨਹੀਂ ਕਰਵਾਇਆ ਜਾਵੇਗਾ ਤੇ 2027 'ਚ ਬਕਾਇਦਾ ਤੌਰ 'ਤੇ ਹੋਵੇਗਾ |



Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦੀ ਚੀਨ ਨਾਲ ਵਿਸਕੀ ਟੈਰਿਫ 'ਚ ਕਟੌਤੀ ਸੋਮਵਾਰ ਤੋਂ ਲਾਗੂ ਹੋਵੇਗੀ ਅਗਲੀ ਖ਼ਬਰ ਔਰਤ ਪਾਸੋਂ ਪਰਸ ਖੋਹਣ ਵਾਲਾ ਮੋਟਰਸਾਈਕਲ ਸਵਾਰ ਕਾਬੂ
Ad Position 24