27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗਲਾਸਗੋ ਗੁਰਦੁਆਰਾ ਸਾਹਿਬ ਵਿਖੇ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਸੇਵਾ ਕੈਂਪ

ਗਲਾਸਗੋ, 27 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਦੀ ਪ੍ਰਬੰਧਕ ਕਮੇਟੀ ਵਲੋਂ ਪਰਮਜੀਤ ਕੌਰ ਪੁਰੇਵਾਲ ਅਤੇ ਸ਼ਰਨਦੀਪ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਮੈਕਮਿਲਨ ਕੌਫੀ ਮੌਰਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਕੈਂਸਰ ਪੀੜਤਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਮੈਕਮਿਲਨ ਕੈਂਸਰ ਸਪੋਰਟ ਲਈ ਸੰਗਤ ਨੇ ਮਾਇਆ ਇਕੱਤਰ ਕੀਤੀ।

Ad Position 21
No active advertisement
ਅਜੀਤ ਡੈਸਕ 28-09-2026
ਗਲਾਸਗੋ, 27 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਲਾਸਗੋ ਦੀ ਪ੍ਰਬੰਧਕ ਕਮੇਟੀ ਵਲੋਂ ਪਰਮਜੀਤ ਕੌਰ ਪੁਰੇਵਾਲ ਅਤੇ ਸ਼ਰਨਦੀਪ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਮੈਕਮਿਲਨ ਕੌਫੀ ਮੌਰਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਕੈਂਸਰ ਪੀੜਤਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਮੈਕਮਿਲਨ ਕੈਂਸਰ ਸਪੋਰਟ ਲਈ ਸੰਗਤ ਨੇ ਮਾਇਆ ਇਕੱਤਰ ਕੀਤੀ। ਕੈਂਪ ਵਿਚ ਚੈਰਿਟੀ ਸੰਸਥਾ ਏਸ਼ੀਅਨ ਕਾਊਂਸਲਿੰਗ ਸਰਵਿਸਿਜ਼, ਸਕੂਨ ਅਤੇ ਪੰਜਾਬੀ ਸਾਹਿਤ ਸਭਾ ਗਲਾਸਗੋ ਨੇ ਸਟਾਲ ਲਗਾਏ। ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਪੰਜਾਬੀ ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਸਮਾਗਮ ਲਈ ਲੋੜੀਂਦਾ ਰਾਸ਼ਨ ਲੰਗਰ ਸਥਾਨਕ ਕਾਰੋਬਾਰੀਆਂ, ਦੁਕਾਨਾਂ ਅਤੇ ਸੇਵਾਦਾਰਾਂ ਵਲੋਂ ਦਿੱਤਾ ਗਿਆ। ਗਲਾਸਗੋ ਦੇ ਪ੍ਰਸਿੱਧ ਰੈਸਟੋਰੈਂਟ ਬੰਬੇ ਬਲੂਜ਼ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ। ਪਰਮਜੀਤ ਕੌਰ ਪੁਰੇਵਾਲ ਨੇ ਕਿਹਾ ਕਿ ਇਹ ਚੈਰਿਟੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਨ੍ਹਾਂ ਦੀ ਭੈਣ ਗੁਰਮੀਤ ਕੌਰ ਅਟਵਾਲ ਦਾ ਕੈਂਸਰ ਨਾਲ 13 ਸਾਲ ਜੂਝਣ ਤੋਂ ਬਾਅਦ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਉਨ੍ਹਾਂ ਸਮਾਗਮ ਵਿੱਚ ਯੋਗਦਾਨ ਪਾਉਣ ਲਈ ਸੰਗਤ, ਸੰਸਥਾਵਾਂ ਅਤੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਗੁਰਦੇਵ ਸਿੰਘ ਚੌਹਾਨ ਨਾਲ ਰੂਬਰੂ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਨੇ ਵਰਦੇ ਮੀਹ ’ਚ ਲੰਬੀ ਦੌੜ ਲਗਾ ਕੇ ਸ਼ਹੀਦ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ
Ad Position 24