ਪੁਲਿਸ ਮੁਲਾਜ਼ਮਾਂ ਨੇ ਵਰਦੇ ਮੀਹ ’ਚ ਲੰਬੀ ਦੌੜ ਲਗਾ ਕੇ ਸ਼ਹੀਦ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ
ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)-ਡਿਊਟੀ ਦੌਰਾਨ ਸ਼ਹੀਦ ਹੋਏ ਆਪਣੇ ਸਾਥੀ ਅਧਿਕਾਰੀਆਂ ਦੀ ਯਾਦ ਵਿਚ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮੰਤਵ ਨਾਲ ਕਰਵਾਈ ਗਈ ‘ਰਨ ਟੂ ਰਿਮੈਂਬਰ’ ਦੌੜ ਵਿਚ ਤਕਰੀਬਨ 70 ਪੁਲਿਸ ਮੁਲਾਜ਼ਮਾ ਨੇ ਭਾਰੀ ਮੀਂਹ ਦੇ ਬਾਵਜੂਦ ਹਿੱਸਾ ਲਿਆ। ਇਹ ਲੰਬੀ ਦੌੜ ਸਰੀ ਡੈਲਟਾ, ਵਾਈਟਰੋਕ ਹੁੰਦੀ ਹੋਈ ਵਿਕਟੋਰੀਆ ਲਈ ਰਵਾਨਾ ਹੋਈ।
ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)-ਡਿਊਟੀ ਦੌਰਾਨ ਸ਼ਹੀਦ ਹੋਏ ਆਪਣੇ ਸਾਥੀ ਅਧਿਕਾਰੀਆਂ ਦੀ ਯਾਦ ਵਿਚ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮੰਤਵ ਨਾਲ ਕਰਵਾਈ ਗਈ ‘ਰਨ ਟੂ ਰਿਮੈਂਬਰ’ ਦੌੜ ਵਿਚ ਤਕਰੀਬਨ 70 ਪੁਲਿਸ ਮੁਲਾਜ਼ਮਾ ਨੇ ਭਾਰੀ ਮੀਂਹ ਦੇ ਬਾਵਜੂਦ ਹਿੱਸਾ ਲਿਆ। ਇਹ ਲੰਬੀ ਦੌੜ ਸਰੀ ਡੈਲਟਾ, ਵਾਈਟਰੋਕ ਹੁੰਦੀ ਹੋਈ ਵਿਕਟੋਰੀਆ ਲਈ ਰਵਾਨਾ ਹੋਈ। ਮੀਂਹ ਕਾਰਨ ਸੜਕਾਂ ਪਾਣੀ ਨਾਲ ਭਿੱਜੀਆਂ ਹੋਈਆਂ ਸਨ, ਪਰ ਦੌੜ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਦਾ ਹੌਸਲਾ ਲਗਾਤਾਰ ਬਰਕਰਾਰ ਦਿਖਾਈ ਦੇ ਰਿਹਾ ਸੀ ਅੱਜ ਦੀ ਇਸ ਦੌੜ ਵਿਚ ਔਰਤ ਪੁਲਿਸ ਮੁਲਾਜ਼ਮਾਂ ਨੇ ਵੀ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।ਇਸ ਯਾਦਗਾਰੀ ਦੌੜ ਦਾ ਮਕਸਦ ਡਿਊਟੀ ਨਿਭਾਉਂਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਸੇਵਾ ਤੇ ਕੁਰਬਾਨੀ ਪ੍ਰਤੀ ਸਤਿਕਾਰ ਪ੍ਰਗਟਾਉਣਾ ਹੈ।