15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਖਜ਼ਨਾਚੀ ਪਰੇਮ ਸਿੰਘ ਢਾਂਡੀ ਨਹੀਂ ਰਹੇ

ਲੰਡਨ, 15 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਖਜ਼ਾਨਚੀ ਪਰੇਮ ਸਿੰਘ ਢਾਂਡੀ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ, ਉਹ 85 ਵਰ੍ਹਿਆਂ ਦੇ ਸਨ। ਮਾਛੀਵਾੜਾ ਨੇੜਲੇ ਪਿੰਡ ਪੰਜਗਰਾਈਆਂ ਨਾਲ ਸੰਬੰਧਿਤ ਢਾਂਡੀ 60ਵਿਆਂ ’ਚ ਯੂ.

Ad Position 21
No active advertisement
ਅਜੀਤ ਡੈਸਕ 16-11-2026
ਲੰਡਨ, 15 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਖਜ਼ਾਨਚੀ ਪਰੇਮ ਸਿੰਘ ਢਾਂਡੀ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ, ਉਹ 85 ਵਰ੍ਹਿਆਂ ਦੇ ਸਨ। ਮਾਛੀਵਾੜਾ ਨੇੜਲੇ ਪਿੰਡ ਪੰਜਗਰਾਈਆਂ ਨਾਲ ਸੰਬੰਧਿਤ ਢਾਂਡੀ 60ਵਿਆਂ ’ਚ ਯੂ.ਕੇ. ਆਏ, ਜਿੱਥੇ ਉਹਨਾਂ ਸਖ਼ਤ ਮੇਹਨਤਾਂ ਕੀਤੀਆਂ। ਉੱਥੇ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਊਥਾਲ ਦੀ ਸਥਾਪਨਾ ਤੋਂ ਲੈ ਕੇ ਵੱਖ-ਵੱਖ ਸਮਿਆਂ ’ਚ ਬਤੌਰ ਖਜ਼ਾਨਚੀ ਸੇਵਾਵਾਂ ਨਿਭਾਈਆਂ। ਗੁਰਦੁਆਰਾ ਪਾਰਕ ਐਵੇਨਿਊ ਵਾਲੀ ਥਾਂ ਖਰੀਦਣ ਮੌਕੇ ਉਹਨਾਂ ਦਾ ਅਹਿਮ ਯੋਗਦਾਨ ਰਿਹਾ। ਢਾਂਡੀ ਆਪਣੇ ਪਿੱਛੇ ਧਰਮ ਪਤਨੀ ਸੁਰਿੰਦਰ ਕੌਰ, ਬੇਟਾ ਡਾ: ਇੰਦਰਬੀਰ ਸਿੰਘ ਤੇ ਬੇਟੀ ਬਰਵਿੰਦਰ ਕੌਰ ਛੱਡ ਗਏ ਹਨ। ਉਹਨਾਂ ਦਾ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ 21 ਨਵੰਬਰ ਨੂੰ ਹੋਵੇਗੀ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਢੱਟ, ਸ਼ਰਨਬੀਰ ਸਿੰਘ ਸੰਘਾ, ਕੇਵਲ ਸਿੰਘ ਰਣਦੇਵਾ, ਜਸਵੰਤ ਸਿੰਘ ਮੰਡ, ਪਰਮਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ, ਸਤਨਾਮ ਸਿੰਘ ਚੌਹਾਨ, ਕਮਲਪ੍ਰੀਤ ਕੌਰ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ, ਸੁਰਿੰਦਰ ਸਿੰਘ ਪੁਰੇਵਾਲ, ਹਿੰਮਤ ਸਿੰਘ ਸੋਹੀ, ਸੁਰਜੀਤ ਸਿੰਘ ਜੌਹਲ, ਦਰਸ਼ਨ ਸਿੰਘ ਗੁਰਮ ਤੇ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਸਵੀਰ—ਪਰੇਮ ਸਿੰਘ ਢਾਂਡੀ
Ad Position 22
No active advertisement
ਪਿਛਲੀ ਖ਼ਬਰ ਸਪੇਸਐਕਸ ਨੇ ਰਚਿਆ ਇਤਿਹਾਸ ਸਟਾਰਸ਼ਿਪ ਪੁਲਾੜ ਯਾਨ ਨੂੰ ਹਵਾ ’ਚ ਹੀ ਫੜਿਆ ਅਗਲੀ ਖ਼ਬਰ ਦੀਪਕ ਸੋਂਧੀ ਤੀਜੀ ਵਾਰ ਭਾਜਪਾ ਪੰਜਾਬ ਐਨ. ਆਰ. ਆਈ. ਸੈੱਲ ਦੇ ਮੀਤ ਪ੍ਰਧਾਨ ਨਿਯੁਕਤ
Ad Position 24