15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਐਡੀਲੇਡ ਕ੍ਰਿਸਮਸ ਪੇਜੈਂਟ ਮੌਕੇ 94 ਵੇਂ ਸਾਲਾਨਾ ਸਮਾਗਮ ’ ਚ ਪੰਜ ਨਵੀਆਂ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ

ਐਡੀਲੇਡ, 15 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ’ਚ ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਮੌਕੇ ਕਰਵਾਏ ਗਏ 94ਵੇਂ ਸਾਲਾਨਾ ਕ੍ਰਿਸਮਸ ਪੇਜੈਂਟ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੰਗ-ਬਿਰੰਗੀਆਂ ਝਾਕੀਆਂ, ਸੰਗੀਤ ਤੇ ਕਲਾਕਾਰਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਸ਼ਹਿਰ ਨੂੰ ਤਿਉਹਾਰੀ ਰੰਗ ’ਚ ਰੰਗ ਦਿੱਤਾ।

Ad Position 21
No active advertisement
ਅਜੀਤ ਡੈਸਕ 16-11-2026
ਐਡੀਲੇਡ, 15 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ’ਚ ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਮੌਕੇ ਕਰਵਾਏ ਗਏ 94ਵੇਂ ਸਾਲਾਨਾ ਕ੍ਰਿਸਮਸ ਪੇਜੈਂਟ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੰਗ-ਬਿਰੰਗੀਆਂ ਝਾਕੀਆਂ, ਸੰਗੀਤ ਤੇ ਕਲਾਕਾਰਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਸ਼ਹਿਰ ਨੂੰ ਤਿਉਹਾਰੀ ਰੰਗ ’ਚ ਰੰਗ ਦਿੱਤਾ। ਪਰੇਡ ਦੇਖਣ ਲਈ ਲੋਕ ਸਵੇਰੇ ਤੜਕੇ ਹੀ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਪਹੁੰਚ ਗਏ ਸਨ। ਸਾਊਥ ਟੈਰੇਸ ਤੇ ਕਿੰਗ ਵਿਲੀਅਮ ਰੋਡ ਸਮੇਤ ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਇਕੱਠੇ ਹੋਏ। ਇਸ ਸਾਲ ਦੇ ਪ੍ਰੋਗਰਾਮ ’ਚ ਪੰਜ ਨਵੀਆਂ ਝਾਕੀਆਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਵਿਚ ‘ਦ ਮੈਜਿਕ ਹੈਟ’ ਤੇ ‘ਬੱਚਿਆਂ ਦੀ ਪ੍ਰਸਿੱਧ ਕਲਾਕਾਰ ਐਮਾ ਵਾਟਕਿਨਜ਼ ਨੇ ‘ਦ ਸਾਊਂਡਸ ਐਂਡ ਸਾਈਨਸ ਆਫ਼ ਕ੍ਰਿਸਮਸ’ ਝਾਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਐਡੀਲੇਡ ਕ੍ਰਿਸਮਸ ਪੇਜੈਂਟ ਨੇ ਇਕ ਵਾਰ ਫਿਰ ਸ਼ਹਿਰ ਦੀ ਪੁਰਾਣੀ ਰਵਾਇਤ ਤੇ ਭਾਈਚਾਰਕ ਸਾਂਝ ਨੂੰ ਦਰਸਾਉਂਦਿਆਂ ਹਜ਼ਾਰਾਂ ਪਰਿਵਾਰਾਂ ਲਈ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਿਆ।
Ad Position 22
No active advertisement
ਪਿਛਲੀ ਖ਼ਬਰ ਦੀਪਕ ਸੋਂਧੀ ਤੀਜੀ ਵਾਰ ਭਾਜਪਾ ਪੰਜਾਬ ਐਨ. ਆਰ. ਆਈ. ਸੈੱਲ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਲੈਸਟਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24