ਹੰਸ ਰਾਜ ਹੰਸ ਦੀ ਸੰਗੀਤਕ ਦੀ ਸ਼ਾਮ ਯਾਦਗਾਰੀ ਹੋ ਨਿਬੜੀ
ਵੈਨਕੂਵਰ , 27 ਸਤੰਬਰ ( ਮਲਕੀਤ ਸਿੰਘ )- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ ਚ ਸਥਿਤ ਬੈਲ ਸੈਂਟਰ ਦੇ ਅੰਦਰੂਨੀ ਹਾਲ ‘ ਚ ਕਰਵਾਈ ਗਈ ਹੰਸ ਰਾਜ ਹੰਸ ਦੀ ਵਿਸ਼ੇਸ਼ ਸੰਗੀਤਕ ਸ਼ਾਮ ਯਾਦਗਾਰੀ ਹੋ ਨਿੱਬੜੀ । ਇਸ ਸੰਗੀਤਕ ਸ਼ਾਮ ਦੌਰਾਨ ਸੈਂਕੜਿਆਂ ਦੀ ਗਿਣਤੀ ‘ ਚ ਪੁੱਜੇ ਸਰੋਤੇ ਦੇਰ ਰਾਤ ਤੱਕ ਹੰਸ ਰਾਜ ਹੰਸ ਦੀਆਂ ਵੱਖ - ਵੱਖ ਗੀਤਾਂ ਦੀ ਪੇਸ਼ਕਾਰੀ ’ ਤੇ ਝੂਮਦੇ ਨਜ਼ਰ ਆਏ ।
ਵੈਨਕੂਵਰ , 27 ਸਤੰਬਰ ( ਮਲਕੀਤ ਸਿੰਘ )- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ ਚ ਸਥਿਤ ਬੈਲ ਸੈਂਟਰ ਦੇ ਅੰਦਰੂਨੀ ਹਾਲ ‘ ਚ ਕਰਵਾਈ ਗਈ ਹੰਸ ਰਾਜ ਹੰਸ ਦੀ ਵਿਸ਼ੇਸ਼ ਸੰਗੀਤਕ ਸ਼ਾਮ ਯਾਦਗਾਰੀ ਹੋ ਨਿੱਬੜੀ । ਇਸ ਸੰਗੀਤਕ ਸ਼ਾਮ ਦੌਰਾਨ ਸੈਂਕੜਿਆਂ ਦੀ ਗਿਣਤੀ ‘ ਚ ਪੁੱਜੇ ਸਰੋਤੇ ਦੇਰ ਰਾਤ ਤੱਕ ਹੰਸ ਰਾਜ ਹੰਸ ਦੀਆਂ ਵੱਖ - ਵੱਖ ਗੀਤਾਂ ਦੀ ਪੇਸ਼ਕਾਰੀ ’ ਤੇ ਝੂਮਦੇ ਨਜ਼ਰ ਆਏ । ਹੰਸ ਰਾਜ ਹੰਸ ਨੇ ਆਪਣੀ ਪੇਸ਼ਕਾਰੀ ਦੌਰਾਨ ਸੂਫ਼ੀ ਸੰਗੀਤ ਦੇ ਨਾਲ - ਨਾਲ ਬਾਲੀਵੁੱਡ , ਪੰਜਾਬੀ ਅਤੇ ਲੋਕ ਸੰਗੀਤ ਦੀਆਂ ਵੱਖ - ਵੱਖ ਵਨਗੀਆਂ ਰਾਹੀਂ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ । ਸੰਗੀਤਕ ਸ਼ਾਮ ਦੀ ਆਰੰਭਤਾ ਵੇਲੇ ਉਘੇ ਗਾਇਕ ਆਸਫ ਅਲੀ ਅਤੇ ਉਘੀ ਗਾਇਕਾ ਹਰਪ੍ਰੀਤ ਕੌਰ ਵਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ । ਆਰੰਭਤਾ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਰਾਜਨੀਤੀ ਤੋਂ ਦੂਰ ਹੋਣ ਉਪਰੰਤ ਉਨ੍ਹਾਂ ਮੁੜ ਆਪਣੇ ਆਪ ਨੂੰ ਸੰਗੀਤ ਲਈ ਸਮਰਪਿਤ ਕਰਨ ਦਾ ਫੈਸਲਾ ਲਿਆ ਹੈ । ਅੱਜ ਦੀ ਇਸ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ ’ ਤੇ ਪੁੱਜੀ ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ ਹੰਸ ਰਾਜ ਹੰਸ ਨੂੰ ਸਨਮਾਨਿਤ ਕੀਤਾ ਗਿਆ । ਮੇਅਰ ਨੇ ਪੰਜਾਬੀ ਭਾਈਚਾਰੇ ਵਲੋਂ ਸ਼ਹਿਰ ਦੀ ਸੱਭਿਆਚਾਰਕ ਵਿਭਿੰਨਤਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ । ਅਖੀਰ ਵਿਚ ਇਸ ਸੰਗੀਤਕ ਸ਼ਾਮ ਦੇ ਆਯੋਜਕ ਜ਼ਾਫਰ ਖ਼ਾਨ ਵਲੋਂ ਆਏ ਹੋਏ ਮਹਿਮਾਨਾਂ ਅ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਬਸੰਤ ਮੋਟਰਜ ਦੇ ਮਾਲਕ ਬਲਦੇਵ ਬਾਠ , ਸੰਗੀਤਕਾਰ ਤੇਜਵੰਤ ਕਿੱਟੂ , ਉਘੀ ਗਾਇਕਾ ਕਮਲ ਨੀਰੂ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ । ਸਮੁੱਚੀ ਸੰਗੀਤਕ ਸ਼ਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਉਘੀ ਰੇਡੀਓ ਹੋਸਟ ਆਇਸ਼ਾ ਖ਼ਾਨ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ।