27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਕਾਟਲੈਂਡ ਦੇ ਐਬਰਡੀਨਸ਼ਾਇਰ ਦੀਆਂ ਸਿਹਤ ਸੇਵਾਵਾਂ ਵਲੋਂ ‘ਗੰਭੀਰ ਸਥਿਤੀ’ ਦਾ ਐਲਾਨ

ਗਲਾਸਗੋ, 27 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਉੱਤਰ-ਪੂਰਬ ਵਿਚ ਸਿਹਤ ਸੇਵਾਵਾਂ ਉਤੇ ਬੇਹੱਦ ਦਬਾਅ ਵਧਣ ਗ੍ਰੈਂਪੀਅਨ ਇਲਾਕੇ ਦੀਆਂ ਸਿਹਤ ਸੇਵਾਵਾਂ ਨੇ ਪੂਰੇ ਸਿਹਤ ਬੋਰਡ ਖੇਤਰ ਲਈ ‘ਗੰਭੀਰ ਸਥਿਤੀ’ ਦਾ ਐਲਾਨ ਕਰ ਦਿੱਤਾ ਹੈ। ਐਬਰਡੀਨ ਰੌਇਲ ਇਨਫਰਮਰੀ ਅਤੇ ਐਲਗਿਨ ਦੇ ਹਸਪਤਾਲ ਦੇ ਹੰਗਾਮੀ ਇਲਾਜ ਵਿਭਾਗਾਂ ਵਿੱਚ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਸੇਵਾਵਾਂ ਖ਼ਾਸ ਦਬਾਅ ਹੇਠ ਹਨ।

Ad Position 21
No active advertisement
ਅਜੀਤ ਡੈਸਕ 28-09-2026
ਗਲਾਸਗੋ, 27 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਉੱਤਰ-ਪੂਰਬ ਵਿਚ ਸਿਹਤ ਸੇਵਾਵਾਂ ਉਤੇ ਬੇਹੱਦ ਦਬਾਅ ਵਧਣ ਗ੍ਰੈਂਪੀਅਨ ਇਲਾਕੇ ਦੀਆਂ ਸਿਹਤ ਸੇਵਾਵਾਂ ਨੇ ਪੂਰੇ ਸਿਹਤ ਬੋਰਡ ਖੇਤਰ ਲਈ ‘ਗੰਭੀਰ ਸਥਿਤੀ’ ਦਾ ਐਲਾਨ ਕਰ ਦਿੱਤਾ ਹੈ। ਐਬਰਡੀਨ ਰੌਇਲ ਇਨਫਰਮਰੀ ਅਤੇ ਐਲਗਿਨ ਦੇ ਹਸਪਤਾਲ ਦੇ ਹੰਗਾਮੀ ਇਲਾਜ ਵਿਭਾਗਾਂ ਵਿੱਚ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਸੇਵਾਵਾਂ ਖ਼ਾਸ ਦਬਾਅ ਹੇਠ ਹਨ।ਸਿਹਤ ਬੋਰਡ ਅਨੁਸਾਰ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਥਾਂ ਦੀ ਘਾਟ ਦੇ ਨਾਲ-ਨਾਲ ਸਥਾਨਕ ਸਿਹਤ ਅਤੇ ਦੇਖਭਾਲ ਸੇਵਾਵਾਂ ਉੱਤੇ ਵੀ ਭਾਰੀ ਦਬਾਅ ਬਣਿਆ ਹੋਇਆ ਹੈ। ਸੋਮਵਾਰ ਨੂੰ ਸਥਾਨਕ ਛੁੱਟੀ ਹੋਣ ਕਾਰਨ ਹਾਲਾਤ ਹੋਰ ਔਖੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਹਾਲਾਤ ਨਾਲ ਨਜਿੱਠਣ ਲਈ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ।ਗ੍ਰੈਂਪੀਅਨ ਦੀਆਂ ਸਿਹਤ ਸੇਵਾਵਾਂ ਵਲੋਂ ਸਕਾਟਲੈਂਡ ਦੀ ਐਂਬੂਲੈਂਸ ਸੇਵਾ ਅਤੇ ਗੁਆਂਢੀ ਸਿਹਤ ਬੋਰਡਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਲੋੜ ਪੈਣ ’ਤੇ ਐਂਬੂਲੈਂਸਾਂ ਨੂੰ ਗ੍ਰੈਂਪੀਅਨ ਖੇਤਰ ਤੋਂ ਬਾਹਰਲੇ ਹਸਪਤਾਲਾਂ ਵੱਲ ਵੀ ਭੇਜਿਆ ਜਾ ਸਕਦਾ ਹੈ। ਇਸ ਕਾਰਨ ਕੁਝ ਮਰੀਜ਼ਾਂ ਨੂੰ ਇਲਾਜ ਲਈ ਆਮ ਨਾਲੋਂ ਵੱਧ ਉਡੀਕ ਕਰਨੀ ਜਾਂ ਆਪਣੇ ਘਰ ਤੋਂ ਦੂਰ ਕਿਸੇ ਹੋਰ ਹਸਪਤਾਲ ਜਾਣਾ ਪੈ ਸਕਦਾ ਹੈ। ਸਿਹਤ ਬੋਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੰਗਾਮੀ ਵਿਭਾਗਾਂ ਦੀ ਵਰਤੋਂ ਸਿਰਫ਼ ਗੰਭੀਰ ਅਤੇ ਤੁਰੰਤ ਇਲਾਜ ਦੀ ਲੋੜ ਵਾਲੀ ਹਾਲਤ ਵਿਚ ਹੀ ਕੀਤੀ ਜਾਵੇ ਅਤੇ ਘੱਟ ਗੰਭੀਰ ਸਿਹਤ ਸਮੱਸਿਆਵਾਂ ਲਈ ਹੋਰ ਉਪਲਬਧ ਸਿਹਤ ਸੇਵਾਵਾਂ ਦੀ ਮਦਦ ਲਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲਾਰਡ ਰੰਮੀ ਰੇਂਜਰ ਖ਼ਿਲਾਫ਼ ਨਕਰਾਤਮਕ ਖ਼ਬਰਾਂ ਫੈਲਾਉਣ ਤੋਂ ਪੂਨਮ ਜੋਸ਼ੀ ’ਤੇ ਰੋਕ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24