16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਥਾਈਲੈਂਡ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 11 ਮੌਤਾਂ

ਥਾਈਲੈਂਡ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 11 ਮੌਤਾਂ

Ad Position 21
No active advertisement
ਅਜੀਤ ਡੈਸਕ 17-11-2026


ਬੈਂਕਾਕ, 16 ਨਵੰਬਰ (ਏਜੰਸੀ)-ਦੱਖਣੀ ਥਾਈਲੈਂਡ ’ਚ ਸੋਮਵਾਰ ਤੜਕੇ ਇਕ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸਰਕਾਰੀ ਅਧਿਕਾਰੀਆਂ ਮੁਤਾਬਕ, ਅੱਗ ਰਾਤ ਕਰੀਬ 2 ਵਜੇ ਫੁਕੇਟ ਸ਼ਹਿਰ ਦੀ ਇਕ ਇਮਾਰਤ ਵਿਚ ਲੱਗੀ। ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਮੋਟਰਸਾਈਕਲ ਕਿਰਾਏ ’ਤੇ ਦੇਣ ਦੀ ਦੁਕਾਨ ਸੀ ਤੇ ਉੱਪਰਲੀਆਂ ਮੰਜ਼ਿਲਾਂ ’ਤੇ ਲੋਕ ਰਹਿੰਦੇ ਸਨ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਲਗਭਗ ਇਕ ਘੰਟਾ ਲੱਗਿਆ। ਇਸ ਹਾਦਸੇ ’ਚ 17 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਨੇ ਅੱਗ ਤੋਂ ਬਚਣ ਲਈ ਉੱਪਰਲੀਆਂ ਮੰਜ਼ਿਲਾਂ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾਪਦੀ ਹੈ। ਇਕ ਲਾਸ਼ ਤੀਜੀ ਮੰਜ਼ਿਲ ’ਤੇ ਮਿਲੀ ਅਤੇ 10 ਹੋਰ ਲਾਸ਼ਾਂ ਪੰਜਵੀਂ ਮੰਜ਼ਿਲ ’ਤੇ ਮਿਲੀਆਂ। ਜ਼ਿਕਰਯੋਗ ਹੈ ਕਿ ਫੁਕੇਤ ਦੱਖਣੀ ਥਾਈਲੈਂਡ ਦੇ ਇਕ ਟਾਪੂ ’ਤੇ ਸਥਿਤ ਹੈ ਤੇ ਇਹ ਸੈਲਾਨੀਆਂ ਲਈ ਇਕ ਹਰਮਨਪਿਆਰੀ ਥਾਂ ਹੈ।

Ad Position 22
No active advertisement
ਪਿਛਲੀ ਖ਼ਬਰ ਸ਼ਿਵਪੁਰੀ ਨੇੜੇ ਯੂਨੀਫ਼ਾਰਮ ਬਣਾਉਣ ਵਾਲੀ ਫ਼ੈਕਟਰੀ ’ਚ ਲੱਗੀ ਅੱਗ ਅਗਲੀ ਖ਼ਬਰ ਕਿਤਾਬਾਂ ਦਾ ਕੁਝ ਸਤਿਕਾਰ ਕਰੋ, ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਫਿਟਕਾਰ
Ad Position 24