17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੇਵਾ ਟਰੱਸਟ ਯੂ . ਕੇ . ਦੀ 10 ਵੀਂ ਵਰ੍ਹੇਗੰਢ ਬਰਤਾਨਵੀ ਸੰਸਦ ਵਿਚ ਮਨਾਈ ਵੱਖ ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਦਾ ਸਨਮਾਨ

ਲੰਡਨ, 17 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) : ਯੂ. ਕੇ.

Ad Position 21
No active advertisement
ਅਜੀਤ ਡੈਸਕ 18-11-2026
ਲੰਡਨ, 17 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) : ਯੂ.ਕੇ. ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂ.ਕੇ. ਵਲੋਂ ਆਪਣੀ ਸਥਾਪਨਾ ਦੇ ਦਸ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਬਰਤਾਨਵੀ ਸੰਸਦ ਦੇ ਹਾਊਸ ਆਫ਼ ਕਾਮਨਜ਼ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ। ਬੈੱਡਫੋਰਡ ਦੇ ਸੰਸਦ ਮੈਂਬਰ ਮੁਹੰਮਦ ਯਾਸੀਨ ਦੀ ਮੇਜ਼ਬਾਨੀ ਹੇਠ ਹੋਏ ਇਸ ਸਮਾਗਮ ਵਿਚ ਸਮਾਜ ਸੇਵਾ, ਸਿੱਖਿਆ, ਸਿਹਤ, ਮਨੁੱਖਤਾ ਦੀ ਭਲਾਈ, ਪੱਤਰਕਾਰੀ ਤੇ ਸੱਭਿਆਚਾਰ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਯੂ.ਕੇ. ਇੰਡੀਆ ਇੰਪੈਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਬੈੱਡਫੋਰਡਸ਼ਾਇਰ ਦੇ ਵਾਈਸ ਲਾਰਡ-ਲੈਫਟੀਨੈਂਟ ਪ੍ਰੋਫੈਸਰ ਗੁਰਚ ਰੰਧਾਵਾ, ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਸੀ.ਬੀ.ਈ., ਪ੍ਰੋਫੈਸਰ ਜਗਤਾਰ ਸਿੰਘ ਸੀ.ਬੀ.ਈ. ਅਤੇ ਅੰਮ੍ਰਿਤਪਾਲ ਸਿੰਘ ਮਾਨ ਓ.ਬੀ.ਈ. ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਭਾਰਤ ਤੋਂ ਪਹੁੰਚੇ ਸੰਸਥਾ ਦੇ 12 ਮੈਂਬਰੀ ਵਫ਼ਦ ਦੀ ਮੌਜੂਦਗੀ ਨੇ ਸਮਾਗਮ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ । ਸਮਾਗਮ ਦੌਰਾਨ ਜਸਵਿੰਦਰ ਕੁਮਾਰ ਬੀ.ਈ.ਐੱਮ., ਰਾਣੀ ਕੌਰ ਬੀ.ਈ.ਐੱਮ., ਮਨਜੀਤ ਕੌਰ ਸੋਹਲ, ਨਰਿੰਦਰ ਸੱਗੂ ਐੱਮ.ਬੀ.ਈ., ਨਰਪਿੰਦਰ ਕੌਰ ਮਾਨ ਬੀ.ਈ.ਐੱਮ., ਚੰਨੀ ਸਿੰਘ ਓ.ਬੀ.ਈ., ਮੋਨਾ ਸਿੰਘ, ਸਮੀਪ ਸਿੰਘ, ਗੋਪਾਲਜੀਤ ਸਿੰਘ ਭੱਚੂ ਅਤੇ ਅਜੀਤ ਅਖ਼ਬਾਰ ਦੇ ਪ੍ਰਤੀਨਿਧ ਮਨਪ੍ਰੀਤ ਸਿੰਘ ਬੱਧਨੀ ਕਲਾਂ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ । ਸੰਸਥਾਗਤ ਯੋਗਦਾਨ ਲਈ ਪੀ.ਟੀ.ਸੀ. ਨੈੱਟਵਰਕ, ਜੀਟੀਸੀ ਨੈੱਟਵਰਕ, ਯੂਨਾਈਟਿਡ ਸਿੱਖਸ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਵਾਤਾਵਰਨ ਸੰਭਾਲ ਲਈ ਯੂਨੀਸਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਵਿਚ ਸੇਵਾ ਕਾਰਜਾਂ ਲਈ ਨਰੇਸ਼ ਕੁਮਾਰ ਮਿੱਤਲ, ਡਾ. ਵਰਿੰਦਰ ਜੈਨ, ਵਾਗੀਸ਼ ਸ਼ਰਮਾ, ਗੁਰਦੀਪ ਸਿੰਘ ਪੰਨੂ ਅਤੇ ਹੋਰ ਸਹਿਯੋਗੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ । ਸੇਵਾ ਟਰੱਸਟ ਯੂ.ਕੇ. ਦੇ ਸੰਸਥਾਪਕ ਤੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐੱਮ.ਬੀ.ਈ. ਨੇ ਸੰਸਥਾ ਦੇ ਦਸ ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਆਪਣੇ ਪਿਤਾ ਮਾਸਟਰ ਨਰਿੰਦਰ ਸਿੰਘ ਸੇਖੋਂ ਦੀ ਪ੍ਰੇਰਣਾ ਅਤੇ ਬਾਬਾ ਫੌਜਾ ਸਿੰਘ ਜੀ ਦੇ ਯੋਗਦਾਨ ਨੂੰ ਸ਼ਰਧਾਪੂਰਵਕ ਯਾਦ ਕੀਤਾ । ਉਨ੍ਹਾਂ ਦੇ ਵਿਚਾਰਾਂ ਤੇ ਸੰਸਥਾ ਦੀਆਂ ਗਤੀਵਿਧੀਆਂ ਨੇ ਸਮਾਜ ਸੇਵਾ, ਮਨੁੱਖਤਾ ਅਤੇ ਭਾਰਤ-ਯੂ.ਕੇ. ਦਰਮਿਆਨ ਸਾਂਝ ਨੂੰ ਮਜ਼ਬੂਤ ਕਰਨ ਦੇ ਸੰਦੇਸ਼ ਨੂੰ ਉਜਾਗਰ ਕੀਤਾ । ਇਹ ਸਮਾਗਮ ਸੇਵਾ, ਸਮਰਪਣ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਕਾਰ ਸਮਾਜਿਕ ਅਤੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ ।
Ad Position 22
No active advertisement
ਪਿਛਲੀ ਖ਼ਬਰ ਐਡੀਲੇਡ ਵਿਚ ਬੇਕਾਬੂ ਕਾਰ ਰੋਕ ਕੇ ਬਜ਼ੁਰਗ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਚਰਚਾ ਅਗਲੀ ਖ਼ਬਰ ਕੈਨੇਡਾ ’ ਚ 23 ਸਾਲਾ ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ
Ad Position 24