17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਅਮਰੀਕਾ ’ ਚ ਉਡਾਣਾਂ ਰੁਕਣ ’ ਤੇ ਟਰੰਪ ਨੇ ਬਾਇਡਨ ਨੂੰ ਠਹਿਰਾਇਆ ਜ਼ਿੰਮੇਵਾਰ

ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)—ਅਮਰੀਕਾ ਵਿਚ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਵਿਚ ਤਕਨੀਕੀ ਖ਼ਰਾਬੀ ਕਾਰਨ ਦੇਸ਼ ਭਰ ਵਿਚ ਉਡਾਣਾਂ ਪ੍ਰਭਾਵਿਤ ਹੋਣ ਦੇ ਮਾਮਲੇ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਟਰੰਪ ਨੇ ਆਪਣੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਈ ਆਵਾਜਾਈ ਦਾ ਪੁਰਾਣਾ ਤਕਨੀਕੀ ਢਾਂਚਾ ਇਸ ਸਮੱਸਿਆ ਦਾ ਮੁੱਖ ਕਾਰਨ ਹੈ ।

Ad Position 21
No active advertisement
ਅਜੀਤ ਡੈਸਕ 18-11-2026
ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)—ਅਮਰੀਕਾ ਵਿਚ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਵਿਚ ਤਕਨੀਕੀ ਖ਼ਰਾਬੀ ਕਾਰਨ ਦੇਸ਼ ਭਰ ਵਿਚ ਉਡਾਣਾਂ ਪ੍ਰਭਾਵਿਤ ਹੋਣ ਦੇ ਮਾਮਲੇ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਟਰੰਪ ਨੇ ਆਪਣੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਈ ਆਵਾਜਾਈ ਦਾ ਪੁਰਾਣਾ ਤਕਨੀਕੀ ਢਾਂਚਾ ਇਸ ਸਮੱਸਿਆ ਦਾ ਮੁੱਖ ਕਾਰਨ ਹੈ । ਉਨ੍ਹਾਂ ਅਨੁਸਾਰ ਇਸ ਪ੍ਰਣਾਲੀ ਦਾ ਆਧੁਨਿਕੀਕਰਨ ਕਈ ਦਹਾਕੇ ਪਹਿਲਾਂ ਹੋ ਜਾਣਾ ਚਾਹੀਦਾ ਸੀ । ਪਿਛਲੇ ਸ਼ੁੱਕਰਵਾਰ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਦੇ ਨੈੱਟਵਰਕ ਵਿਚ ਸੰਚਾਰ ਸਬੰਧੀ ਗੜਬੜ ਕਾਰਨ ਅਮਰੀਕਾ ਦੇ ਕਈ ਹਵਾਈ ਅੱਡਿਆਂ ’ਤੇ ਜਹਾਜ਼ਾਂ ਦੀਆਂ ਉਡਾਣਾਂ ਕਈ ਘੰਟਿਆਂ ਲਈ ਰੋਕਣੀਆਂ ਪਈਆਂ। ਇਸ ਕਾਰਨ ਵੱਡੀ ਗਿਣਤੀ ਵਿਚ ਉਡਾਣਾਂ ਰੱਦ ਹੋਈਆਂ ਜਾਂ ਦੇਰੀ ਨਾਲ ਰਵਾਨਾ ਹੋਈਆਂ, ਜਿਸ ਨਾਲ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਦੀ ਮੁੱਢਲੀ ਜਾਂਚ ਅਨੁਸਾਰ ਨੈੱਟਵਰਕ ’ਤੇ ਵੱਧ ਡਾਟਾ ਦਾ ਦਬਾਅ ਪੈਣ ਕਾਰਨ ਸੰਚਾਰ ਤੇ ਰਾਡਾਰ ਜਾਣਕਾਰੀ ਵਿਚ ਅਸਥਿਰਤਾ ਆਈ ਸੀ। ਇੱਕ ਪ੍ਰਭਾਵਿਤ ਥਾਂ ’ਤੇ ਠੇਕੇਦਾਰ ਕੰਪਨੀ ਨਵਾਂ ਰਾਊਟਰ ਵੀ ਲਗਾ ਰਹੀ ਸੀ । ਹਾਲਾਂਕਿ, ਗੜਬੜ ਦਾ ਅਸਲ ਕਾਰਨ ਜਾਣਨ ਲਈ ਜਾਂਚ ਜਾਰੀ ਹੈ । ਐੱਫ.ਏ.ਏ. ਨੇ ਪੁਸ਼ਟੀ ਕੀਤੀ ਕਿ ਸਾਰੇ ਜਹਾਜ਼ ਸੁਰੱਖਿਅਤ ਉਤਾਰੇ ਗਏ। ਟਰੰਪ ਨੇ ਹਵਾਈ ਆਵਾਜਾਈ ਪ੍ਰਣਾਲੀ ਦੇ ਆਧੁਨਿਕੀਕਰਨ ਲਈ ਕਾਂਗਰਸ ਤੋਂ ਵਾਧੂ ਫੰਡਾਂ ਦੀ ਮੰਗ ਕੀਤੀ ਹੈ । ਉੱਧਰ, 2003 ਵਿਚ ਸ਼ੁਰੂ ਹੋਏ ‘ਨੈਕਸਟਜੈਨ’ ਪ੍ਰੋਗਰਾਮ ’ਤੇ ਹੁਣ ਤੱਕ 15 ਅਰਬ ਡਾਲਰ ਤੋਂ ਵੱਧ ਖ਼ਰਚ ਹੋ ਚੁੱਕੇ ਹਨ । ਇਸ ਦੌਰਾਨ ਸੋਮਵਾਰ ਨੂੰ ਯੂਨਾਈਟਿਡ ਏਅਰਲਾਈਨਜ਼ ਦੀ ਕੰਪਿਊਟਰ ਪ੍ਰਣਾਲੀ ਵਿਚ ਵੱਖਰੀ ਤਕਨੀਕੀ ਖ਼ਰਾਬੀ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਨੂੰ ਕੰਪਨੀ ਨੇ ਡੇਢ ਘੰਟੇ ਵਿਚ ਠੀਕ ਕਰ ਲਿਆ ।
Ad Position 22
No active advertisement
ਪਿਛਲੀ ਖ਼ਬਰ ਚੁੱਪੀ ਲਈ ਭੁਗਤਾਨ ਮਾਮਲੇ ’ ਚ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਰੱਦ ਕਰਵਾਉਣ ਲਈ ਟਰੰਪ ਦੀ ਦੋਹਰੀ ਅਪੀਲ ਅਗਲੀ ਖ਼ਬਰ ਇੱਕ ਭਾਰਤੀ ਸਮੇਤ 14 ਵਿਅਕਤੀ ਅਮਰੀਕੀ ਇੰਮੀਗ੍ਰੇਸ਼ਨ ਵਲੋਂ ਗ੍ਰਿਫ਼ਤਾਰ
Ad Position 24