27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲਾਰਡ ਰੰਮੀ ਰੇਂਜਰ ਖ਼ਿਲਾਫ਼ ਨਕਰਾਤਮਕ ਖ਼ਬਰਾਂ ਫੈਲਾਉਣ ਤੋਂ ਪੂਨਮ ਜੋਸ਼ੀ ’ਤੇ ਰੋਕ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਪੀਅਰ ਲਾਰਡ ਰੰਮੀ ਰੇਂਜਰ ਨੇ ਮੁਹਿੰਮਕਾਰ ਅਤੇ ਪੱਤਰਕਾਰ ਪੂਨਮ ਜੋਸ਼ੀ ਨਾਲ ਚੱਲ ਰਹੇ ਲੰਮੇ ਕਾਨੂੰਨੀ ਵਿਵਾਦ ਵਿਚ ਹਾਈ ਕੋਰਟ ਤੋਂ ਰਾਹਤ ਹਾਸਲ ਕੀਤੀ ਹੈ। ਅਦਾਲਤ ਨੇ ਜੋਸ਼ੀ ਨੂੰ ਰੇਂਜਰ ਬਾਰੇ ਆਲੋਚਨਾਤਮਕ ਖ਼ਬਰਾਂ ਦੀਆਂ ਕੁਝ ਰਿਪੋਰਟਾਂ ਮੁੜ ਪ੍ਰਕਾਸ਼ਿਤ ਜਾਂ ਸਾਂਝੀਆਂ ਕਰਨ ਤੋਂ ਰੋਕਣ ਲਈ ਸਥਾਈ ਰੋਕ ਹੁਕਮ ਜਾਰੀ ਕੀਤਾ ਹੈ।

Ad Position 21
No active advertisement
ਲਾਰਡ ਰੰਮੀ ਰੇਂਜਰ 28-09-2026
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਪੀਅਰ ਲਾਰਡ ਰੰਮੀ ਰੇਂਜਰ ਨੇ ਮੁਹਿੰਮਕਾਰ ਅਤੇ ਪੱਤਰਕਾਰ ਪੂਨਮ ਜੋਸ਼ੀ ਨਾਲ ਚੱਲ ਰਹੇ ਲੰਮੇ ਕਾਨੂੰਨੀ ਵਿਵਾਦ ਵਿਚ ਹਾਈ ਕੋਰਟ ਤੋਂ ਰਾਹਤ ਹਾਸਲ ਕੀਤੀ ਹੈ। ਅਦਾਲਤ ਨੇ ਜੋਸ਼ੀ ਨੂੰ ਰੇਂਜਰ ਬਾਰੇ ਆਲੋਚਨਾਤਮਕ ਖ਼ਬਰਾਂ ਦੀਆਂ ਕੁਝ ਰਿਪੋਰਟਾਂ ਮੁੜ ਪ੍ਰਕਾਸ਼ਿਤ ਜਾਂ ਸਾਂਝੀਆਂ ਕਰਨ ਤੋਂ ਰੋਕਣ ਲਈ ਸਥਾਈ ਰੋਕ ਹੁਕਮ ਜਾਰੀ ਕੀਤਾ ਹੈ। ਇਸ ਮਾਮਲੇ ਦਾ ਕੇਂਦਰ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਹੋਇਆ ਇਕ ਕਾਨੂੰਨੀ ਸਮਝੌਤਾ ਸੀ। ਉਸ ਸਮਝੌਤੇ ਤਹਿਤ ਜੋਸ਼ੀ ਨੇ ਰੇਂਜਰ ਨੂੰ ਬਦਨਾਮ ਜਾਂ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਨਾ ਫੈਲਾਉਣ ਦਾ ਵਾਅਦਾ ਕੀਤਾ ਸੀ।ਹਾਈ ਕੋਰਟ ਸਾਹਮਣੇ ਅਹਿਮ ਸਵਾਲ ਇਹ ਸੀ ਕਿ ਕੀ ਪਹਿਲਾਂ ਤੋਂ ਪ੍ਰਕਾਸ਼ਿਤ ਅਤੇ ਤੱਥਾਂ ਪੱਖੋਂ ਸਹੀ ਖ਼ਬਰੀ ਰਿਪੋਰਟ ਨੂੰ ਮੁੜ ਸਾਂਝਾ ਕਰਨਾ ਵੀ ਉਸ ਵਾਅਦੇ ਦੀ ਉਲੰਘਣਾ ਹੋ ਸਕਦਾ ਹੈ। ਅਦਾਲਤ ਨੇ ਫ਼ੈਸਲਾ ਦਿੱਤਾ ਕਿ ‘ਬਦਨਾਮ ਕਰਨ’ ਜਾਂ ਸਾਖ ਘਟਾਉਣ ਦਾ ਅਰਥ ਸਿਰਫ਼ ਝੂਠੀ ਜਾਂ ਗ਼ਲਤ ਜਾਣਕਾਰੀ ਫੈਲਾਉਣਾ ਹੀ ਨਹੀਂ ਹੈ। ਕਿਸੇ ਵਿਅਕਤੀ ਬਾਰੇ ਸਹੀ ਜਾਣਕਾਰੀ ਵਾਲੀ ਆਲੋਚਨਾਤਮਕ ਖ਼ਬਰ ਨੂੰ ਮੁੜ ਪ੍ਰਕਾਸ਼ਿਤ ਕਰਨਾ ਵੀ, ਹਾਲਾਤ ਦੇ ਅਨੁਸਾਰ, ਪਹਿਲਾਂ ਦਿੱਤੇ ਗਏ ਅਜਿਹੇ ਵਾਅਦੇ ਦੀ ਉਲੰਘਣਾ ਹੋ ਸਕਦਾ ਹੈ।ਲਾਰਡ ਰੇਂਜਰ ਅਤੇ ਪੂਨਮ ਜੋਸ਼ੀ ਵਿਚਕਾਰ ਵਿਵਾਦ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਸ ਨਾਲ ਜੁੜੇ ਇੱਕ ਵੱਖਰੇ ਮਾਮਲੇ ਵਿੱਚ ਹਾਊਸ ਆਫ਼ ਲਾਰਡਜ਼ ਦੀ ਮਿਆਰ ਪ੍ਰਣਾਲੀ ਤਹਿਤ ਰੇਂਜਰ ਦੇ ਜੋਸ਼ੀ ਪ੍ਰਤੀ ਵਿਹਾਰ ਦੀ ਜਾਂਚ ਹੋਈ ਸੀ।ਉਸ ਪ੍ਰਕਿਰਿਆ ਵਿੱਚ ਰੇਂਜਰ ਵਿਰੁੱਧ ਤੰਗ-ਪਰੇਸ਼ਾਨ ਕਰਨ ਅਤੇ ਧੱਕੇਸ਼ਾਹੀ ਨਾਲ ਸੰਬੰਧਿਤ ਨਿਯਮਾਂ ਦੀ ਉਲੰਘਣਾ ਦੇ ਨਤੀਜੇ ਸਾਹਮਣੇ ਆਏ ਸਨ। ਰੇਂਜਰ ਨੇ ਆਪਣੇ ਵਿਹਾਰ ਲਈ ਮੁਆਫ਼ੀ ਵੀ ਮੰਗੀ ਸੀ। ਬਾਅਦ ਵਿਚ ਲਾਰਡ ਰੇਂਜਰ ਤੋਂ ਉਨ੍ਹਾਂ ਦਾ ਸੀ.ਬੀ.ਈ. ਸਨਮਾਨ ਵਾਪਸ ਲੈ ਲਿਆ ਗਿਆ ਸੀ। ਇਸ ਨਾਲ ਸੰਬੰਧਿਤ ਫ਼ੈਸਲੇ ਵਿਚ ਉਨ੍ਹਾਂ ਦ ੀਆਂ ਕੁਝ ਸਮਾਜਿਕ ਮੀਡੀਆ ਟਿੱਪਣੀਆਂ ਅਤੇ ਹਾਊਸ ਆਫ਼ ਲਾਰਡਜ਼ ਦੀ ਮਿਆਰ ਪ੍ਰਕਿਰਿਆ ਦੇ ਨਤੀਜਿਆਂ ਦਾ ਵੀ ਜ਼ਿਕਰ ਹੋਇਆ ਸੀ। ਰੇਂਜਰ ਨੇ ਆਪਣੇ ਸਨਮਾਨ ਨੂੰ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ।
Ad Position 22
No active advertisement
ਅਗਲੀ ਖ਼ਬਰ ਸਕਾਟਲੈਂਡ ਦੇ ਐਬਰਡੀਨਸ਼ਾਇਰ ਦੀਆਂ ਸਿਹਤ ਸੇਵਾਵਾਂ ਵਲੋਂ ‘ਗੰਭੀਰ ਸਥਿਤੀ’ ਦਾ ਐਲਾਨ
Ad Position 24