28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਯੂ.ਕੇ. ਦੀ ਚੀਨ ਨਾਲ ਵਿਸਕੀ ਟੈਰਿਫ 'ਚ ਕਟੌਤੀ ਸੋਮਵਾਰ ਤੋਂ ਲਾਗੂ ਹੋਵੇਗੀ

Ad Position 21
No active advertisement
ਅਜੀਤ ਡੈਸਕ 02-02-2026
ਗਲਾਸਗੋ, 1 ਫਰਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਯੂ.ਕੇ. ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੀ ਚੀਨ ਯਾਤਰਾ ਦੌਰਾਨ ਹੋਏ ਇਕ ਨਵੇਂ ਸਮਝੌਤੇ ਤਹਿਤ ਵਿਸਕੀ 'ਤੇ ਆਯਾਤ ਟੈਕਸ 10 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਜਾਵੇਗਾ | ਇਕ ਅਜਿਹਾ ਕਰਾਰ ਹੈ ਜੋ ਯੂ.ਕੇ. ਸਰਕਾਰ ਨੇ ਕਿਹਾ ਹੈ ਕਿ ਅਗਲੇ ਪੰਜ ਸਾਲਾਂ 'ਚ ਯੂਕੇ ਦੀ ਆਰਥਿਕਤਾ ਲਈ 250 ਮਿਲੀਅਨ ਪਾਉਂਡ ਦਾ ਫ਼ਾਇਦਾ ਹੋਵੇਗਾ | ਸਕਾਟਲੈਂਡ ਦੀ ਸਕਾਚ ਵਿਸਕੀ ਬਿ੍ਟੇਨ ਦੇ ਪੀਣ ਵਾਲੇ ਪਦਾਰਥਾਂ ਦੇ ਖੇਤਰ ਲਈ ਇਕ ਮੁੱਖ ਨਿਰਯਾਤ ਹੈ, ਜਿਸਦਾ ਸਾਲਾਨਾ ਨਿਰਯਾਤ 5 ਬਿਲੀਅਨ ਪਾਉਂਡ ਤੋਂ ਵੱਧ ਹੈ | ਹਾਲ ਹੀ ਦੇ ਸਾਲਾਂ 'ਚ ਚੀਨ ਇਸਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ 'ਚੋਂ ਇੱਕ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਖੇਤਰ ਲਈ ਬਹੁਤ ਚੰਗੀ ਖ਼ਬਰ ਹੈ ਜਿਸ ਨਾਲ ਦੌਲਤ ਤੇ ਨੌਕਰੀਆਂ ਲਈ ਅਵਸਰ ਪੈਦਾ ਹੋਣਗੇ | ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਮੁੱਖ ਕਾਰਜਕਾਰੀ ਚਰਨਦੀਪ ਸਿੰਘ ਨੇ ਕਿਹਾ ਕਿ ਵਿਸਕੀ ਡਿਊਟੀ ਘਟਾਉਣ ਨਾਲ ਸਾਨੂੰ ਇਸ ਮੰਗ ਨੂੰ ਆਪਣੇ ਫਾਇਦੇ ਲਈ ਵਰਤਣ ਦੀ ਇਜਾਜ਼ਤ ਮਿਲੇਗੀ, ਜਿਸ ਨਾਲ ਸਕਾਟਿਸ਼ ਡਿਸਟਿਲਰ ਇਸ ਬਾਜ਼ਾਰ 'ਚ ਵਧੇਰੇ ਪ੍ਰਤੀਯੋਗੀ ਬਣ ਜਾਣਗੇ |



Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਇਮੀਗ੍ਰੇਸ਼ਨ ਵਿਰੋਧ 'ਤੇ ਬਣੀ ਫ਼ਿਲਮ ਨੇ ਜਿੱਤਿਆ ਸਨਡੈਂਸ ਪੁਰਸਕਾਰ ਅਗਲੀ ਖ਼ਬਰ ਪੰਜਾਬੀ ਸਾਹਿਤ ਨੂੰ ਸਮਰਪਿਤ ਅਦਬੀ ਮੇਲਾ 2026 ਮੁਲਤਵੀ
Ad Position 24