28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗਲਾਸਗੋ ਇਮੀਗ੍ਰੇਸ਼ਨ ਵਿਰੋਧ 'ਤੇ ਬਣੀ ਫ਼ਿਲਮ ਨੇ ਜਿੱਤਿਆ ਸਨਡੈਂਸ ਪੁਰਸਕਾਰ

Ad Position 21
No active advertisement
ਅਜੀਤ ਡੈਸਕ 02-02-2026
ਗਲਾਸਗੋ, 1 ਫਰਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ)-13 ਮਈ 2021 ਨੂੰ ਗਲਾਸਗੋ ਦੇ ਦੱਖਣ ਦੀ ਕੈਨਮੂਰ ਸਟਰੀਟ ਤੋਂ ਇਮੀਗ੍ਰੇਸ਼ਨ ਵਿਭਾਗ ਵਲੋਂ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 2 ਪੰਜਾਬੀ ਵਿਅਕਤੀਆਂ ਲਖਵੀਰ ਸਿੰਘ ਤੇ ਸੁਮਿਤ ਸਹਿਦੇਵ ਨੂੰ ਇਕ ਘਰ ਵਿੱਚੋਂ ਫੜ ਲਏ ਜਾਣ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ 'ਤੇ ਬਣੀ ਫਿਲਮ ਦਾ ਪ੍ਰੀਮੀਅਰ ਜਨਵਰੀ ਦੇ ਸ਼ੁਰੂ 'ਚ ਸਨਡੈਂਸ ਦੇ ਵਿਸ਼ਵ ਸਿਨੇਮਾ ਫੈਸਟੀਵਲ ਦੀ ਦਸਤਾਵੇਜ਼ੀ ਫਿਲਮਾਂ ਦੇ ਮੁਕਾਬਲੇ 'ਚ ਕੀਤਾ ਗਿਆ | ਜੋ ਕਿ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਪ੍ਰਦਰਸ਼ਿਤ ਕੀਤਾ ਗਿਆ ਸੀ | ਇਸਨੇ ਹੁਣ ਇਸ ਸ਼੍ਰੇਣੀ 'ਚ ਵਿਸ਼ੇਸ਼ ਜਿਊਰੀ ਅਵਾਰਡ ਜਿੱਤਿਆ ਹੈ |
ਜੋ ਕਿ ਦੁਨੀਆ ਭਰ 'ਚ ਸਿਵਲ ਵਿਰੋਧ ਨੂੰ ਦਰਸਾਉਣ ਵਾਲੀ ਦਸਤਾਵੇਜ਼ੀ ਫਿਲਮ ਬਣਾਉਣ ਲਈ ਹਿੰਮਤ ਤੇ ਪ੍ਰਭਾਵ ਦਾ ਪ੍ਰਖਦਰਸ਼ਨ ਕਰਨ ਵਾਲੀਆਂ ਫਿਲਮਾਂ ਨੂੰ ਮਾਨਤਾ ਦਿੰਦਾ ਹੈ | ਜ਼ਿਕਰਯੋਗ ਹੈ ਕਿ ਉਸ ਸਮੇਂ ਲੋਕਾਂ ਦੇ ਵਿਰੋਧ ਸਦਕਾ ਇਹਨਾਂ ਦੋਵਾਂ ਲੜਕਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ | ਹੁਣ ਇਸ ਫਿਲਮ ਨਾਲ ਅਗਲੇ ਮਹੀਨੇ 25 ਫ਼ਰਵਰੀ ਨੂੰ ਗਲਾਸਗੋ ਦੇ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋਵੇਗੀ ਤੇ ਇਹ ਫਿਲਮ ਗਲਾਸਗੋ ਫਿਲਮ ਥੀਏਟਰ 'ਚ ਦਿਖਾਈ ਜਾਵੇਗੀ | ਇਸ ਫਿਲਮ ਦਾ ਨਾਂਅ 'ਐਵਰੀਬੌਡੀ ਟੂ ਕੇਨਮੂਰ ਸਟਰੀਟ' ਹੈ |

Ad Position 22
No active advertisement
ਪਿਛਲੀ ਖ਼ਬਰ ਯੂ. ਕੇ. ਪੁਲਿਸ ਨੇ 'ਚਿਹਰੇ ਦੀ ਪਛਾਣ ਤਕਨਾਲੋਜੀ' ਨਾਲ ਕੀਤੀਆਂ 1,700 ਗਿ੍ਫ਼ਤਾਰੀਆਂ <br/> ਅਗਲੀ ਖ਼ਬਰ ਯੂ.ਕੇ. ਦੀ ਚੀਨ ਨਾਲ ਵਿਸਕੀ ਟੈਰਿਫ 'ਚ ਕਟੌਤੀ ਸੋਮਵਾਰ ਤੋਂ ਲਾਗੂ ਹੋਵੇਗੀ
Ad Position 24