22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਹਿੰਗਾਈ ਦਾ ਬੋਝ ਗ਼ਰੀਬ ਤੇ ਮੱਧਵਰਗੀ ਵਰਗ 'ਤੇ ਪੈ ਰਿਹਾ- ਅਰੋੜਾ <br/>

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)-ਜਦੋ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਸੀ ਉਦੋਂ ਹੀ ਮਹਿੰਗਾਈ ਦਾ ਬੋਝ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਪੈਣਾ ਸ਼ੁਰੂ ਹੋ ਗਿਆ ਸੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲ਼ੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਨੋਟਬੰਦੀ ਤੋਂ ਹੋਈ, ਇਨ੍ਹਾਂ ਨੇ ਆਪਣੇ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਚਿੱਟਾ ਕਰਕੇ ਆਮ ਲੋਕਾਂ ਨੂੰ ਨੰਗ ਕਰਕੇ ਰੱਖ ਦਿੱਤਾ | ਇਸ ਤੋਂ ਉਪਰੰਤ ਜੀ.ਐੱਸ.ਟੀ. ਲਾਗੂ ਕਰਕੇ ਕਾਰੋਬਾਰੀਆਂ ਦਾ ਭੱਠਾ ਬਿਠਾ ਕੇ ਰੱਖ ਦਿੱਤਾ | ਮਹਿੰਗਾਈ ਦਾ ਦੌਰ ਸ਼ੁਰੂ ਹੋਇਆ ਅਤੇ ਰੋਜਾਨਾਂ ਘਰੇਲੂ ਵਰਤੋਂ ਵਾਲੀਆਂ ਵਸਤਾਂ ਰੇਟ ਵਧਣੇ ਸ਼ੁਰੂ ਹੋਏ | ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰ ਦੇ ਰੇਟ ਜਦੋੋਂ 2014 ਤੋਂ ਪਹਿਲਾ 900 ਰੁਪਏ ਦੇ ਹੋਣ 'ਤੇ 450 ਰੁਪਏ ਸਬਸਿਡੀ ਮਿਲ ਜਾਂਦੀ ਸੀ ਉਹੀ ਸਿਲੰਡਰ ਹੁਣ 930 ਰੁਪਏ ਦਾ ਬਿਨਾਂ ਸਬਸਿਡੀ ਤੋਂ ਮਿਲਦਾ ਹੈ | 19 ਕਿਲੋ ਵਾਲਾ ਸਿਲੰਡਰ ਜਿਸਦਾ ਰੇਟ ਪਹਿਲਾ ਰੇਟ 800 ਰੁਪਏ ਦੇ ਕਰੀਬ ਸੀ ਉਹੀ ਹੁਣ ਹੋਲੀ ਹੋਲੀ ਵੱਧ ਕੇ ਹੁਣ 1900 ਰੁਪਏ ਹੋ ਗਿਆ ਹੈ, ਜਿਸ ਦਾ ਸਾਰਾ ਬੋਝ ਆਮ ਲੋਕਾਂ 'ਤੇ ਹੀ ਪੈਣਾ ਹੈ | ਇਸੇ ਤਰ੍ਹਾਂ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਰੇਟ ਰੋਜਾਨਾਂ ਵੱਧ ਰਹੇ ਹਨ | ਜੇਕਰ ਗੱਲ ਕਰੀਏ ਬਜਟ ਦੀ ਤਾਂ ਇੰਨੀ ਮਹਿੰਗਾਈ ਹੋ ਗਈ ਹੈ ਕਿ ਆਮ ਆਦਮੀ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ ਪਰ ਬਜਟ ਵਿਚ ਕੋਈ ਰਾਹਤ ਲੋਕਾਂ ਨੂੰ ਨਹੀਂ ਮਿਲੀ | ਇਸ ਮੌਕੇ ਬਲਦੇਵ ਸਿੰਘ ਸਹਿਰੀ ਪ੍ਰਧਾਨ, ਰਾਜਿੰਦਰ ਸਿੰਘ, ਨਿਰਵੇਲ ਸਿੰਘ, ਹਰਮਨਦੀਪ ਸਿੰਘ, ਬਾਬਾ ਦਰਸ਼ਨ ਸਿੰਘ ਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ- ਚੱਕ, ਖਾਲੜਾ <br/> ਅਗਲੀ ਖ਼ਬਰ ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਰਾਹਤ ਮਿਲਣਾ ਇਨਸਾਫ ਦੀ ਜਿੱਤ-ਪੱਖੋਕੇ
Ad Position 24