21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਪਹੂਵਿੰਡ ਦੇ ਖਿਡਾਰੀ ਬਣੇ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਚੈਂਪੀਅਨ

ਭਿੱਖੀਵਿੰਡ, 21 ਅਕਤੂਬਰ (ਬੌਬੀ)-70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ-2026 ਗੁਰੂ ਨਾਨਕ ਸਟੇਡੀਅਮ ਲੁਧਿਆਣੇ ਵਿਖੇ ਕਰਵਾਈ ਗਈ। ਇਸ ਐਥਲੈਟਿਕਸ ਮੀਟ ਵਿਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿੱਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-10-2026
ਭਿੱਖੀਵਿੰਡ, 21 ਅਕਤੂਬਰ (ਬੌਬੀ)-70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ-2026 ਗੁਰੂ ਨਾਨਕ ਸਟੇਡੀਅਮ ਲੁਧਿਆਣੇ ਵਿਖੇ ਕਰਵਾਈ ਗਈ। ਇਸ ਐਥਲੈਟਿਕਸ ਮੀਟ ਵਿਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿੱਦਿਆਰਥੀਆਂ ਨੇ ਭਾਗ ਲਿਆ। ਅੰਡਰ-17 ਲੜਕੇ ਕੈਟਾਗਿਰੀ ਵਿਚ ਮਹਾਦੇਵ ਸਿੰਘ ਸੰਧੂ ਨੇ ਹੈਮਰ ਥਰੋਅ ਈਵੈਂਟ ਵਿਚ ਭਾਗ ਲਿਆ ਅਤੇ 58.08 ਮੀਟਰ ਦੀ ਦੂਰੀ ਉੱਤੇ ਹੈਮਰ ਥਰੋਅ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਵੇਂ ਹੀ ਅੰਡਰ-17 ਲੜਕੀਆਂ ਕੈਟਾਗਿਰੀ ਵਿਚ ਮਹਿਰਾਬ ਕੌਰ ਸੰਧੂ ਨੇ 49.16 ਮੀਟਰ ਦੀ ਦੂਰੀ ਉੱਤੇ ਹੈਮਰ ਥਰੋਅ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਸਾਰੇ ਬੱਚੇ ਕੋਚ ਮਹਾਂਬੀਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਹੈਮਰ ਥਰੋਅ ਦੀ ਟ੍ਰੇਨਿੰਗ ਲੈ ਰਹੇ ਹਨ। ਇਹ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਦੀ ਗਰਾਉਂਡ ਵਿੱਚ ਆਪਣੇ ਈਵੈਂਟ ਦਾ ਅਭਿਆਸ ਕਰਦੇ ਹਨ। ਕੋਚ ਸੰਧੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਹ ਬੱਚੇ ਹੁਣ ਮੱਧ ਪ੍ਰਦੇਸ਼ ਨਵੰਬਰ ਵਿਚ ਵਾਲੀ ‘ਐਸ ਜੀ ਐਫ ਆਈ’ ਨੈਸ਼ਨਲ ਮੀਟ ਲਈ ਚੁਣੇ ਗਏ ਹਨ। ਉਨ੍ਹਾਂ ਕੋਲ ਦੋ ਹੋਰ ਲੜਕੀਆਂ ਵੀ ਡਿਸਕਸ ਥਰੋਅ ਦੀ ਟ੍ਰੇਨਿੰਗ ਲੈ ਰਹੀਆਂ ਹਨ। ਉਨ੍ਹਾਂ ਧੰਨਵਾਦ ਕੀਤਾ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਦੇ ਚੇਅਰਮੈਨ ਦਾ ਜਿੰਨਾ ਨੇ ਉਨ੍ਹਾਂ ਨੂੰ ਸਕੂਲ ਦੀ ਗਰਾਊਂਡ ਮੁਹੱਈਆ ਕਰਵਾਈ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਜਸਨੂਰਦੀਪ ਸਿੰਘ ਨੇ ਨੈਸ਼ਨਲ ਗਤਕਾ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਹਾਦਸਾਗ੍ਰਸਤ ਮਨਰੇਗਾ ਮਜ਼ਦੂਰਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ - ਕਾਮਰੇਡ ਗੋਹਲਵੜ, ਕਾਮਰੇਡ ਰਟੌਲ, ਕਾਮਰੇ...
Ad Position 24