22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭਾਈ ਘਨੱਈਆ ਜੀ ਸੇਵਾ ਹਸਪਤਾਲ ਵਿਖੇ ਫਰੀ ਮੈਡੀਕਲ ਕੈਂਪ 7 ਨੂੰ

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)- ਗੁਰੂ ਗੋਬਿੰਦ ਸਿੰਘ ਜਨ ਸੇਵਾ ਸੰਮਤੀ ਤਰਨ ਤਾਰਨ ਵਲੋਂ ਭਾਈ ਘਨੱਈਆ ਜੀ ਸੇਵਾ ਹਸਪਤਾਲ ਨੇੜੇ ਜੰਡਿਆਲਾ ਰੋਡ ਫਾਟਕ ਤਰਨ ਤਾਰਨ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਫਰੀ ਮੈਡੀਕਲ ਕੈਂਪ 7 ਫਰਵਰੀ ਸ਼ਨੀਵਾਰ ਨੂੰ ੂੰ ਸਵੇਰੇ 10 ਵਜੇ ਤੋਂ ਲੱਗੇਗਾ | ਸੰਸਥਾ ਦੇ ਪ੍ਰਧਾਨ ਚੌਧਰੀ ਹੰਸਰਾਜ, ਜਨਰਲ ਸਕੱਤਰ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ, ਚੇਅਰਮੈਨ ਅਭਿਨੰਦਨ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਜਨਰਲ ਬਿਮਾਰੀਆਂ ਦੇ ਮਾਹਰ ਡਾਕਟਰ ਸਰਬਜੀਤ ਸਿੰਘ, ਦੰਦਾਂ ਦੇ ਰੋਗਾਂ ਦੇ ਮਾਹਰ ਡਾਕਟਰ ਹਰਸਿਮਰਨ ਕੌਰ, ਹੋਮਿਓਪੈਥਿਕ ਡਾਕਟਰ ਅਮਨਜੀਤ ਕੌਰ ਮਰੀਜਾਂ ਦਾ ਚੈੱਕ ਅਪ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਬਿਲਕੁਲ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ | ਕੈਂਪ ਦੌਰਾਨ ਕੋਈ ਪਰਚੀ ਫੀਸ ਜਾਂ ਡਾਕਟਰੀ ਫੀਸ ਨਹੀਂ ਲੱਗੇਗੀ | ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਮਰੀਜ਼ਾਂ ਦਾ ਸ਼ੂਗਰ ਟੈਸਟ, ਯੂਰਿਕ ਐਸਿਡ ਟੈਸਟ, ਕਲਸਟਰੋਲ ਟੈਸਟ ਆਦਿ ਬਿਲਕੁਲ ਫ੍ਰੀ ਕੀਤੇ ਜਾਣਗੇ | ਪ੍ਰਬੰਧਕਾਂ ਨੇ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਫਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ | ਸੰਸਥਾ ਦੇ ਮੈਂਬਰ ਗੁਰਜਿੰਦਰ ਸਿੰਘ ਹੈਪੀ ਮੀਤ ਪ੍ਰਧਾਨ, ਕੁਲਦੀਪ ਸਿੰਘ ਢਿੱਲੋ, ਮਨਦੀਪ ਸਿੰਘ ਢਿੱਲੋੋਂ, ਦਿਨੇਸ਼ ਗੁਪਤਾ, ਦਵਿੰਦਰ ਕੁਮਾਰ ਗੁਪਤਾ ਆਦਿ ਸਾਰੇ ਮੈਂਬਰਾਂ ਵਲੋਂ ਕੈਂਪ ਦੀ ਸਫਲਤਾ ਵਾਸਤੇ ਪੂਰੇ ਯਤਨ ਕੀਤੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ ਆਮ ਲੋਕਾਂ ਲਈ ਨਿਰਾਸ਼ਾਜਨਕ-ਗਰੇਵਾਲ <br/> ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ- ਚੱਕ, ਖਾਲੜਾ <br/>
Ad Position 24