23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਜਟ ਵਿਚ ਪੈਨਸ਼ਨਰਾਂ, ਮੁਲਾਜ਼ਮਾਂ ਤੇ ਲੋਕਾਂ ਲਈ ਕੁਝ ਵੀ ਨਹੀਂ- ਕੋਹਲੀ

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਇੰਜ.ਹਰਜਿੰਦਰ ਸਿੰਘ ਕੋਹਲੀ ਵਲੋੋਂ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਸੰਬੰਧੀ ਕਿਹਾ ਗਿਆ ਲੱਗਦਾ ਮੁਲਾਜ਼ਮ ਵਰਗ ਹੁਣ ਸਰਕਾਰਾ ਲਈ ਕੋਈ ਮਾਇਨੇ ਨਹੀਂ ਰੱਖਦਾ | ਬਜਟ ਵਿਚ ਪੈਨਸ਼ਨਰਾਂ, ਮੁਲਾਜਮਾਂ, ਲੋਕਾਂ ਲਈ ਕੁੱਝ ਵੀ ਨਾ ਦੇ ਕੇ ਸਗੋਂ ਟੇਡੇ ਤਰੀਕੇ ਨਾਲ ਇਨਕਮ ਟੈਕਸ ਲਿਮਟ ਘਟਾਈ ਗਈ ਹੈ ਕਿਉਂਕਿ ਡੀ.ਏ ਤੇ ਸਾਲਾਨਾ ਤਰੱਕੀ ਮੁਤਾਬਿਕ ਵੀ ਇਨਕਮ ਟੈਕਸ 'ਚ ਬਣਦੀ ਛੋਟ ਨਹੀਂ ਦਿੱਤੀ ਗਈ, ਜੋ ਮੁਲਾਜ਼ਮ ਵਰਗ ਨਾਲ ਧੱਕਾ ਹੈ | ਲੱਗਦਾ ਹੈ ਕਿ ਬਜਟ 2029 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ | 2027 ਵਿਚ ਵੀ ਕੁੱਝ ਨਾ ਦੇਕੇ 2028 ਵਿਚ ਕੁਝ ਲੌਲੀਪਾਪ 2029 ਚੋਣਾਂ ਵਿਚ ਮੁਲਾਜ਼ਮਾਂ ਨੂੰ ਭਰਮਾਉਣ ਲਈ ਦਿੱਤੇ ਜਾਣਗੇ | ਇੰਜ. ਹਰਜਿੰਦਰ ਸਿੰਘ ਕੋਹਲੀ ਵਲੋੋਂ ਬਜਟ ਨੂੰ ਗਰੀਬ, ਮੁਲਾਜ਼ਮ, ਕਿਸਾਨ, ਸਿੱਖਿਆ ਵਿਰੋਧੀ ਹੈ ਅਤੇ ਸਰਮਾਏਦਾਰਾਂ ਪੱਖੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਿਧੀ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਮਨਾਉਣ ਲਈ ਦਲ ਪੰਥ ਯੂ. ਪੀ. ਲਈ ਰਵਾਨਾ <br/> ਅਗਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਹੋਣ ਦੀ ਖੁਸ਼ੀ 'ਚ ਅਕਾਲੀ ਵਰਕਰਾਂ ਨੇ ਲੱਡੂ ਵੰਡੇ <br/>
Ad Position 24