23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਾਬਾ ਬਿਧੀ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਮਨਾਉਣ ਲਈ ਦਲ ਪੰਥ ਯੂ. ਪੀ. ਲਈ ਰਵਾਨਾ <br/>

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)-ਬਾਬਾ ਬਿਧੀ ਚੰਦ ਜੀ ਦਾ ਸਲਾਨਾ ਜੋੜ ਮੇਲਾ ਮਨਾਉਣ ਵਾਸਤੇ ਸੰਪਰਦਾਇ ਦਲ ਬਾਬਾ ਬਿਧੀ ਜੀ 12ਵੇਂ ਮੁੱਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਸੁਰ ਦੀ ਰਹਿਨੁਮਾਈ ਹੇਠ ਦੇਊ ਨਗਰ ਯੂ.ਪੀ. ਵਿਖੇ ਰਵਾਨਾ ਹੋਇਆ | ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੇ ਛੋਟੇ ਸਪੁੱਤਰ ਬਾਬਾ ਚਰਨਜੀਤ ਸਿੰਘ ਅੱਜ ਸੋਮਵਾਰ ਨੂੰ ਦਲ ਬਾਬਾ ਬਿਧੀ ਚੰਦ ਦੇ ਹੈੱਡਕੁਆਟਰ ਸੁਰ ਸਿੰਘ ਤੋਂ ਸੰਗਤਾਂ ਦੇ ਰਹਿਣ ਵਾਸਤੇ ਬਿਸਤਰੇ ਵਗੈਰਾ ਲੈ ਕੇ ਰਵਾਨਾ ਹੋਏ | ਰਵਾਨਾ ਹੋਈ ਸੰਗਤ ਫ਼ਤਿਆਬਾਦ ਹਰਿਆਣਾ ਵਿਖੇ ਦਰਸ਼ਨ ਦੀਦਾਰੇ ਦੇ ਕੇ ਵੱਖ-ਵੱਖ ਪੜ੍ਹਾਵਾਂ 'ਤੇ ਰੁਕਦੇ ਹੋਏ 5 ਫਰਵਰੀ ਨੂੰ ਦੇਊ ਨਗਰ ਪਹੁੰਚੇਗੀ ਅਤੇ ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਜਾਣ ਸੰਬੰਧੀ ਹੋ ਰਹੇ ਜੋੜ ਮੇਲੇ ਦੇ ਸੰਬੰਧ ਵਿਚ 6 ਫਰਵਰੀ ਨੂੰ ਦੇਊ ਨਗਰ ਯੂ.ਪੀ. ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ ਅਤੇ 8 ਫਰਵਰੀ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਇਸ ਮੌਕੇ ਕੀਰਤਨ ਸਮਾਗਮ ਹੋਵੇਗਾ ਅਤੇ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ | ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਦੇਊ ਨਗਰ ਯੂ.ਪੀ. ਵਿਖੇ ਪਹੁੰਚ ਕੇ ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਜਾਣ ਦੇ ਜੋੜ ਮੇਲੇ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣ |

Ad Position 22
No active advertisement
ਪਿਛਲੀ ਖ਼ਬਰ ਬਲਾਕ ਭਿੱਖੀਵਿੰਡ ਦੀਆਂ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਦਾ ਦੂਜਾ ਬੈਚ ਸ਼ੁਰੂ <br/> ਅਗਲੀ ਖ਼ਬਰ ਬਜਟ ਵਿਚ ਪੈਨਸ਼ਨਰਾਂ, ਮੁਲਾਜ਼ਮਾਂ ਤੇ ਲੋਕਾਂ ਲਈ ਕੁਝ ਵੀ ਨਹੀਂ- ਕੋਹਲੀ
Ad Position 24