ਖਡੂਰ ਸਾਹਿਬ, 2 ਫਰਵਰੀ (ਰਸ਼ਪਾਲ ਸਿੰਘ ਕੁਲਾਰ)-ਸਵ. ਬਲਬੀਰ ਸਿੰਘ ਸ਼ਾਹ ਸਾਬਕਾ ਸਰਪੰਚ ਖਡੂਰ ਸਾਹਿਬ ਦੀ ਨਿੱਘੀ ਯਾਦ ਵਿਚ ਪੀ.ਬੀ.63 ਪਜੀਰੀਆ ਰੈਸਟੋਰੈਂਟ ਖਡੂਰ ਸਾਹਿਬ ਵਿਖੇ ਤੀਸਰਾ ਖੂਨਦਾਨ ਕੈਂਪ ਕਸ਼ਮੀਰ ਸਿੰਘ ਸ਼ਾਹ, ਰਮਨਦੀਪ ਸਿੰਘ ਸ਼ਾਹ ਅਤੇ ਪੀ.ਬੀ. 63 ਪਜੀਰੀਆ ਰੈਸਟੋਰੈਂਟ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਦਾ ਉਦਘਾਟਨ ਕਰਨ ਲਈ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਖੁਦ ਵੀ ਖੂਨਦਾਨ ਕੀਤਾ ਅਤੇ ਕਿਹਾ ਕਿ ਖੂਨਦਾਨ ਇਕ ਉੱਤਮ ਦਾਨ ਹੈ, ਜੋ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਬਹੁਤ ਸਾਰੀਆਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਇਸ ਦੌਰਾਨ ਗੁਰੂ ਮੇਹਰ ਹਸਪਤਾਲ ਨਾਗੋਕੇ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ | ਖ਼ੂਨਦਾਨ ਕੈਂਪ ਵਿਚ ਦੁੱਖ ਨਿਵਾਰਨ ਹਸਪਤਾਲ ਬਲੱਡ ਬੈਂਕ ਅੰਮਿ੍ਤਸਰ ਦੀ ਟੀਮ ਨੇ ਪਹੁੰਚ ਕੇ 100 ਯੂਨਿਟ ਖੂਨ ਪ੍ਰਾਪਤ ਕੀਤਾ | ਇਸ ਮੌਕੇ ਲੋਕਾਂ ਨੇ ਮੈਡੀਕਲ ਕੈਂਪ ਦਾ ਵੀ ਲਾਭ ਪ੍ਰਾਪਤ ਕੀਤਾ | ਅੰਤ ਵਿਚ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜ਼ੈਲਦਾਰ ਹਰਦਿਆਲ ਸਿੰਘ, ਰਮਨਦੀਪ ਸਿੰਘ ਸ਼ਾਹ, ਗੁਰਦੇਵ ਸਿੰਘ ਗੋਲਡੀ ਸੀਨੀਅਰ ਕਾਂਗਰਸੀ ਆਗੂ, ਸਰਬਜੀਤ ਸਿੰਘ ਸਾਬਾ ਪੀ.ਬੀ. 63 ਪਜੀਰੀਆ ਰੈਸਟੋਰੈਂਟ ਵਾਲੇ, ਸੁਖਜਿੰਦਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਫ਼ੌਜੀ, ਅਮਰਜੀਤ ਸਿੰਘ ਨੰਬਰਦਾਰ, ਜਗਰੂਪ ਸਿੰਘ ਸਰਪੰਚ ਖੁਵਾਸਪੁਰ, ਅੰਗਰੇਜ ਸਿੰਘ, ਸਵਿੰਦਰ ਸਿੰਘ, ਰਾਜੂ ਭਰੋਵਾਲ, ਸਰਵਣ ਸਿੰਘ ਪਹਿਲਵਾਨ, ਗੁਰਪ੍ਰੀਤ ਸਿੰਘ ਗੋਪੀ, ਹਰਦੇਵ ਸਿੰਘ ਦੇਬੂ, ਸਕੱਤਰ ਸਿੰਘ, ਤਰਸੇਮ ਸਿੰਘ ਪੰਚ ਆਦਿ ਹਾਜ਼ਰ ਸਨ |