16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

21 ਫਰਵਰੀ ਨੂੰ ਹਲਕਾ ਅਟਾਰੀ 'ਚ ਸ਼੍ਰੋ: ਅਕਾਲੀ ਦਲ ਦੀ ਰੈਲੀ ਇਤਿਹਾਸ ਸਿਰਜੇਗੀ-ਜਥੇ:ਰਣੀਕੇ <br/>

Ad Position 21
No active advertisement
ਅਜੀਤ ਡੈਸਕ 05-02-2026
ਅਟਾਰੀ ਸਰਹੱਦ, (ਅੰਮਿ੍ਤਸਰ)-4 ਫ਼ਰਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਮਾਝੇ ਦੇ ਇਤਿਹਾਸਿਕ ਕਸਬਾ ਬਾਬਾ ਸੋਹਨ ਸਿੰਘ ਭਕਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵਲੋਂ ਹੋਣ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਵਿਚ ਅਕਾਲੀ ਦਲ ਦਾ ਇਤਿਹਾਸ ਸਿਰਜੇਗੀ ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਤੇ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਹੋਣ ਵਾਲੀ ਰੈਲੀ ਵਾਲੇ ਸਥਾਨ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 21 ਫਰਵਰੀ ਨੂੰ ਮਾਝੇ ਦੇ ਇਤਿਹਾਸਕ ਪਿੰਡ ਚੀਚਾ ਤੇ ਭਕਨਾ ਦੀ ਅਨਾਜ ਮੰਡੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਣ ਜਾ ਰਹੀ ਰੈਲੀ ਵਾਲੀ ਜਗ੍ਹਾ ਦਾ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵਲੋਂ ਅਕਾਲੀ ਵਰਕਰਾਂ ਨਾਲ ਜਾਇਜ਼ਾ ਲੈਣ ਉਪਰੰਤ ਅਕਾਲੀ ਵਰਕਰ ਬੱਬੂ ਭਕਨਾ ਭੱਠੇ ਵਾਲੇ ਦੇ ਗ੍ਰਹਿ ਵਿਖੇ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਕਾਲੀ ਵਰਕਰਾਂ ਨਾਲ ਹੋਣ ਜਾ ਰਹੀ ਰੈਲੀ ਸਬੰਧੀ ਵੀਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ 21 ਫਰਵਰੀ ਦੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਮੇਤ ਸਮੁੱਚੀ ਅਕਾਲੀ ਦੀ ਲੀਡਰਸ਼ਿਪ ਰੈਲੀ ਵਿਚ ਪਹੁੰਚ ਕੇ ਸੰਬੋਧਨ ਕਰਨਗੇ | ਇਸ ਮੌਕੇ ਸਰਪੰਚ ਸੁਖਦੇਵ ਸਿੰਘ ਜਾਂਲੀ, ਅਕਾਲੀ ਦਲ ਦਿਹਾਤੀ ਪ੍ਰਧਾਨ ਗੁਰਸੇਵਕ ਸਿੰਘ ਭਕਨਾ ਖੁਰਦ, ਅਜਮੇਰ ਸਿੰਘ ਘਰਿੰਡੀ, ਬਲਦੇਵ ਸਿੰਘ ਮਾਲੂਵਾਲ, ਬਲਜਿੰਦਰ ਸਿੰਘ ਸਰਪੰਚ ਚੀਚਾ, ਦਲੇਰ ਸਿੰਘ ਚੱਕਮੁਕੰਦ, ਗੁਲਜ਼ਾਰ ਸਿੰਘ ਨੱਥੂਪੁਰ, ਦਿਲਬਾਗ ਸਿੰਘ ਭਕਨਾ, ਸਾਬੇ ਸ਼ਾਹ ਭਕਨਾ, ਹਰਭਜਨ ਸਿੰਘ ਮਾਹਲ, ਰਾਕੇਸ਼ ਗੁਜਰਾਲ ਭਕਨਾ, ਕੁਲਜੀਤ ਸਿੰਘ ਗੋਲਡੀ ਅਟਾਰੀ, ਯੋਧਬੀਰ ਸਿੰਘ ਅਟਾਰੀ, ਸ਼ਿੰਗਾਰਾ ਸਿੰਘ ਭਕਨਾ, ਸਤਨਾਮ ਸਿੰਘ ਕੱਲੇਵਾਲ, ਫਤਿਹ ਸਿੰਘ ਕੱਲੇਵਾਲ, ਡਾਕਟਰ ਸੇਵਕ ਨੱਥੂਪੁਰਾ, ਹਰਪਾਲ ਸਿੰਘ ਚੀਚਾ, ਹਰਦੇਵ ਸਿੰਘ ਚੀਚਾ, ਸਰਪੰਚ ਗੁਰਵਿੰਦਰ ਸਿੰਘ ਚੀਚਾ, ਨੰਬਰਦਾਰ ਧਰਮਿੰਦਰ ਸਿੰਘ ਚੀਚਾ, ਰਾਜ ਸਿੰਘ ਚੀਚਾ, ਸਰਪੰਚ ਕਸ਼ਮੀਰ ਸਿੰਘ ਭਕਨਾ, ਸਤਨਾਮ ਸਿੰਘ, ਇਕਬਾਲ ਸਿੰਘ, ਜੈਪਾਲ ਹਰਦੋ ਰਤਨ, ਪ੍ਰਗਟ ਚੀਮਾ ਰਣੀਕੇ, ਰੰਮੀ ਨਗਰ, ਗੋਲਡੀ ਅਟਾਰੀ, ਮਲਕੀਤ ਨੇਸ਼ਟਾ, ਕੰਮਾ ਨੇਸ਼ਟਾ, ਬਲਵਿੰਦਰ ਸਿੰਘ ਨੱਥੂਪੁਰ, ਹਰਪਾਲ ਸਿੰਘ ਦਾਉਕੇ, ਸੁਰਜੀਤ ਸਿੰਘ ਮੁਹਾਵਰਾ, ਨੂਰ ਚੀਚਾ, ਕਾਲਾ ਚੀਚਾ, ਰਾਜਬੀਰ ਸਟੋਰ, ਸ਼ੇਰਾ ਜਠੌਲ, ਬਸੰਤ ਸਿੰਘ ਲੱਧੇਵਾਲ, ਸਤਪਾਲ ਭਕਨਾ, ਮਨਜਿੰਦਰ ਸਿੰਘ, ਸਰਵਨ ਸਿੰਘ ਨੱਥੂਪੁਰਾ ਕੁਲਦੀਪ ਸਿੰਘ, ਜਗਿੰਦਰ ਸਿੰਘ ਫੌਜੀ, ਸੇਵਕ ਨੱਥੂਪੁਰਾ ਗੁਰਮੰਗਤ ਸਿੰਘ ਭਕਨਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24