29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਹਲਕਾ ਤਰਨ ਤਾਰਨ ਦੇ ਕਾਂਗਰਸੀ ਵਰਕਰਾਂ ਦੀ ਖੈਰਦੀ ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-02-2026
ਝਬਾਲ, 6 ਫਰਵਰੀ (ਸਰਬਜੀਤ ਸਿੰਘ)-ਹਲਕਾ ਤਰਨ ਤਾਰਨ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਰਜ ਫਾਰਮ ਹਾਊਸ ਖੈਰਦੀ ਵਿਖੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਸਰਕਾਰ ਨਰੇਗਾ ਖਤਮ ਕਰਕੇ ਗਰੀਬਾਂ ਦੀ ਰੋਜ਼ੀ ਖੋਹ ਰਹੀ ਹੈ, ਕਿਉਂਕਿ ਨਰੇਗਾ ਰਾਹੀਂ ਹੀ ਬਹੁਤੇ ਗਰੀਬ ਪਰਿਵਾਰਾਂ ਗੁਜ਼ਾਰਾ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਗਰੀਬਾਂ ਨਾਲ ਇਸ ਮੁੱਦੇ 'ਤੇ ਚੱਟਾਨ ਵਾਂਗ ਖੜ੍ਹੀ ਹੈ | ਇਸ ਸਮੇਂ ਬੁਰਜ ਨੇ ਪੰਜਾਬ ਯੂਥ ਕਾਂਗਰਸ ਦੀਆਂ ਹੋ ਰਹੀਆਂ ਚੋਣਾਂ ਵਿਚ ਸਾਰੇ ਯੂਥ ਵਰਕਰਾਂ ਨੂੰ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਅਤੇ ਇਕਜੁਟਤਾ ਨਾਲ ਯੂਥ ਕਾਂਗਰਸ ਦੀਆਂ ਚੋਣਾਂ ਲੜ ਕੇ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੀਦਾ | ਬੁਰਜ ਨੇ ਕਿਹਾ ਯੂਥ ਵਿੰਗ ਦੀ ਚੋਣ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਹਨ | ਇਸ ਸਮੇਂ ਮੀਟਿੰਗ ਵਿਚ ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਨੌਨਿਹਾਲ ਸਿੰਘ ਕਸੇਲ ਸਰਪੰਚ ਗੁਰਚਰਨ ਸਿੰਘ, ਦਿਲਬਾਗ ਸਿੰਘ ਠੱਠਗੜ, ਸਾਬਕਾ ਸਰਪੰਚ ਕੰਵਲ ਠੱਠਾ, ਸਰਪੰਚ ਅਮਰਜੀਤ ਸਿੰਘ, ਬਹਾਲ ਸਿੰਘ ਰਾਮ ਰੌਣੀ, ਗੁਰਬਾਜ਼ ਸਿੰਘ ਕਾਜੀਕੋਟ, ਕਾਂਗਰਸ ਕਿਸਾਨ ਵਿੰਗ ਦੇ ਦਲਜੀਤ ਸਿੰਘ, ਸਤਪਾਲ ਸਿੰਘ ਲਾਡੀ, ਰਾਣਾ ਝਾਮਕਾ, ਹੈਪੀ ਸਰਪੰਚ ਬਾਲਾ ਚੱਕ, ਸੋਨੀ ਸਰਪੰਚ ਸਾਬਕਾ ਦਬੁਰਜੀ, ਪ੍ਰਤਾਪ ਸਿੰਘ ਕੈਰੋਵਾਲ, ਸੋਨੂੰ ਮੰਨਣ, ਕੁਲਬੀਰ ਸਿੰਘ ਨੂਰਪੁਰ, ਗੁਰਪ੍ਰੀਤ ਸਿੰਘ ਮੀਰਪੁਰ, ਰਾਣਾ ਮੱਜੂਪੁਰ, ਚਰਨਜੀਤ ਸਿੰਘ ਛਾਪਾ, ਗੁਰਸੇਵਕ ਸਿੰਘ, ਸਾਬਕਾ ਸਰਪੰਚ ਚੀਮਾ, ਸੁੱਖ ਸਰਪੰਚ ਲਹੀਆਂ, ਡਾ. ਪੱਪੂ ਪੰਜਵੜ੍ਹ, ਸਾਬਕਾ ਸਰਪੰਚ ਦਿਲਬਾਗ ਸਿੰਘ ਪੱਧਰੀ, ਸਤਨਾਮ ਸਿੰਘ, ਰਣਜੀਤ ਸਿੰਘ ਪ੍ਰਧਾਨ ਪੰਡੋਰੀ, ਸਾਬਕਾ ਸਰਪੰਚ ਚੰਨਨ ਸਿੰਘ, ਗੁਰਲਾਲ ਸਿੰਘ ਲਹੀਆਂ, ਮਹਾਂਵੀਰ ਸਿੰਘ ਗਹਿਰੀ, ਅਮਨ ਝਬਾਲ, ਅਸ਼ੋਕ ਕੁਮਾਰ ਝਬਾਲ, ਡਾ. ਚਰਨਜੀਤ ਸੋਢੀ ਝਬਾਲ, ਕੁਲਵਿੰਦਰ ਸਿੰਘ, ਕਰਨਬੀਰ ਠਰੂ, ਰਜਿੰਦਰ ਸਿੰਘ ਠੱਠੀ, ਹਰਜੀਤ ਸਿੰਘ ਨੂਰਪੁਰ, ਜਗਦੀਪ ਸਿੰਘ ਮੂਸੇ, ਪਵਨ ਭੁੱਚਰ, ਮਾ. ਪੰਜਵੜ੍ਹ, ਹਰਪਾਲ ਸਿੰਘ ਸਾਬਕਾ ਸਰਪੰਚ ਭੇਜੀਆਂ, ਜਸਪਾਲ ਸਿੰਘ ਬਹਿਲਾ, ਤਜਿੰਦਰ ਸਿੰਘ ਬੁਰਜ, ਹਰਪਾਲ ਸਿੰਘ ਬਘਿਆੜੀ, ਦਿਲਬਾਗ ਸਿੰਘ ਝਬਾਲ ਖੁਰਦ, ਤਸਵੀਰ ਸਿੰਘ ਠੱਠੀ, ਅਮਰਜੀਤ ਸਿੰਘ, ਬਘੇਲ ਸਿੰਘ ਵਾਲਾ, ਗੁਰਵੇਲ ਸਿੰਘ ਚੱਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੌਂਕੀ ਇੰਚਾਰਜ ਪਰਮਜੀਤ ਸਿੰਘ ਸਰਪੰਚ ਮਲਕੀਤ ਸਿੰਘ ਮਾਹਣੇਕੇ ਵਲੋਂ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕੈਰੋਂ ਦੇ ਸਾਹਿਤਿਕ ਰਸਾਲੇ 'ਪਰਵਾਜ਼' ਦਾ ਲੋਕ ਅਰਪਣ ਯਾਦਗਾਰੀ ਸਮਾਗਮ ਹੋ ਨਿੱਬੜਿਆ...
Ad Position 24