29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕੈਰੋਂ ਦੇ ਸਾਹਿਤਿਕ ਰਸਾਲੇ 'ਪਰਵਾਜ਼' ਦਾ ਲੋਕ ਅਰਪਣ ਯਾਦਗਾਰੀ ਸਮਾਗਮ ਹੋ ਨਿੱਬੜਿਆ <br/>

Ad Position 21
No active advertisement
ਅਜੀਤ ਡੈਸਕ 07-02-2026
ਪੱਟੀ, 6 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਮਿਹਨਤੀ, ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਹਸਤੀ ਪਿ੍ੰਸੀਪਲ ਮੰਗਤ ਸਿੰਘ ਵਲੋਂ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਅਧਿਆਪਕਾਂ ਦੀਆਂ ਨਵੀਨਤਮ, ਮੌਲਿਕ ਅਤੇ ਨਿਰਮਾਣਤਾਮਿਕ ਕੁਸ਼ਲਤਾਵਾਂ ਨੂੰ ਉਭਾਰਨ ਅਤੇ ਨਿਖਾਰਨ ਦੇ ਮਨੋਰਥ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਸਾਹਿਤਕਾਰ ਅਧਿਆਪਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਕਲਿਤ ਕਰਕੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਪਹਿਲੇ ਸਾਹਿਤਿਕ ਅਤੇ ਵਿੱਦਿਅਕ ਰਸਾਲੇ 'ਪਰਵਾਜ਼' ਦੇ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ | ਇਸ ਰਸਾਲੇ ਦੀ ਘੁੰਡ ਚੁਕਾਈ ਦੇ ਸਮਾਗਮ ਦਾ ਸ਼ੁਭ ਕਾਰਜ ਉਹਨਾਂ ਨੇ ਰਸਾਲੇ ਵਿਚ ਸ਼ਾਮਿਲ ਸਾਹਿਤਕਾਰ ਅਧਿਆਪਕਾਂ ਹੱਥੋਂ ਹੀ ਕਰਵਾ ਕੇ ਇਕ ਨਿਵੇਕਲਾ ਅਤੇ ਸਲਾਹੁਤਾਯੋਗ ਕਾਰਜ ਕੀਤਾ | ਇਸ ਲੋਕ ਅਰਪਣ ਸਮਾਗਮ ਮੌਕੇ ਅਧਿਆਪਕਾਂ ਦੀ ਭਰਵੀਂ ਸ਼ਿਰਕਤ ਅਤੇ ਉਤਸ਼ਾਹ ਡਾਇਟ ਪਿ੍ੰਸੀਪਲ ਦੇ ਮਨੋਰਥ ਨੂੰ ਸਾਕਾਰ ਕਰਦੀ ਨਜ਼ਰ ਆਈ | ਇਸ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿਚ ਬੋਲਦਿਆਂ ਮੰਗਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪਿ੍ੰਸੀਪਲ ਦੇ ਕਾਰਜਕਾਲ ਤੋਂ ਹੀ ਸੰਸਥਾਵਾਂ ਦੇ ਰਸਾਲਿਆਂ ਦੀ ਪ੍ਰਕਾਸ਼ਨਾ ਲਈ ਯਤਨਸ਼ੀਲ ਰਹੇ ਹਨ, ਜਿਸ ਸਦਕਾ ਉਹਨਾਂ ਦੇ ਕਰਮਚਾਰੀਆਂ ਨੂੰ ਆਪਣੀ ਮੌਲਿਕਤਾ ਪ੍ਰਗਟਾਉਣ ਅਤੇ ਸੰਵਾਰਨ ਦਾ ਮੌਕਾ ਮਿਲਦਾ ਰਿਹਾ ਹੈ | ਇਸੇ ਮਨਸ਼ੇ ਤਹਿਤ ਉਨ੍ਹਾਂ ਹੁਣ ਪੂਰੇ ਤਰਨ ਤਾਰਨ ਜ਼ਿਲ੍ਹੇ ਦੇ ਅਧਿਆਪਕਾਂ ਦੀ ਰਚਨਾਤਮਕ ਰੁਚੀ ਨੂੰ ਬਹੁ ਗਿਣਤੀ ਪਾਠਕਾਂ ਸਾਹਵੇਂ ਲਿਆਉਣ ਦਾ ਉਪਰਾਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੇ ਜ਼ਿਲ੍ਹੇ ਅੰਦਰ ਸਿੱਖਿਆ, ਖੋਜ਼, ਸਿਖਲਾਈ ਅਤੇ ਮੌਲਿਕਤਾ ਨੂੰ ਸਮਰਪਿਤ ਅਧਿਆਪਕਾਂ ਨੂੰ ਨਵੇਂ ਦਿਸਹੱਦੇ ਮੁਹੱਈਆ ਕਰਵਾਉਣ ਅਤੇ ਸਹਿਯੋਗ/ਅਗਵਾਈ ਲਈ ਹਮੇਸ਼ਾ ਤੱਤਪਰ ਹਨ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਬੜੇ ਅਦਬੀ ਅਤੇ ਨੁਕਤਾਮਈ ਢੰਗ ਨਾਲ ਡਾਇਟ ਅਧਿਆਪਕ ਡਾ. ਜਗਰੂਪ ਸਿੰਘ ਛੀਨਾ ਨੇ ਨਿਭਾਉਂਦਿਆਂ ਇਸ ਸਮਾਗਮ ਵਿਚ ਗਤੀਸ਼ੀਲਤਾ ਬਣਾਈ ਰੱਖੀ | ਪਿ੍ੰਸੀਪਲ ਸਰਕਾਰੀ ਸੈਕੰਡਰੀ ਸਕੂਲ ਰਟੌਲ ਰਜਿੰਦਰ ਨੇੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ | ਇਸ ਸਮਾਗਮ ਵਿਚ ਕਪਿਲ ਭਤੀਜਾ ਅਤੇ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ ਆਪਣੇ -ਆਪਣੇ ਵਿਚਾਰ ਪੇਸ਼ ਕੀਤੇ | ਇਸ ਰਸਾਲੇ ਵਿੱਚ ਛਪਣ ਵਾਲੇ ਸਾਹਿਤਕਾਰ ਮਲਕੀਤ ਰਾਸੀ, ਨਿਰਮ ਜੋਸਨ, ਪਰਜਿੰਦਰ ਕਲੇਰ, ਕੰਵਲਬੀਰ ਪੰਨੂੰ, ਜਸਪਾਲ, ਰੁਪਿੰਦਰ ਕੌਰ, ਹਰਪਾਲ ਧਾਮੀ, ਮਨਜੀਤ ਕੌਰ, ਦਵਿੰਦਰ ਕਲੇਰ, ਸਵਨੀਤ ਕੌਰ, ਪਰਮਿੰਦਰ ਕੌਰ, ਪ੍ਰੀਤੀ ਬਾਲਾ, ਅਮਨਦੀਪ ਕੌਰ, ਸੁਖਰੀਤ ਕੌਰ ਅਤੇ ਹੋਰ ਸਾਹਿਤਕਾਰ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਲਕਾ ਤਰਨ ਤਾਰਨ ਦੇ ਕਾਂਗਰਸੀ ਵਰਕਰਾਂ ਦੀ ਖੈਰਦੀ ਵਿਖੇ ਮੀਟਿੰਗ <br/> ਅਗਲੀ ਖ਼ਬਰ ਕੀ ਕਾਂਗਰਸ 'ਚ ਬੀਬੀ ਸਿੱਧੂ ਦੀ ਵਾਪਸੀ ਕਰਵਾ ਪਾਉਣਗੇ ਚੰਨੀ ਜਾਂ ਸਿੱਧੂ ਜੋੜਾ ਭਾਜਪਾ 'ਚ ਹੋਵੇਗਾ ਸ਼ਾਮਿਲ
Ad Position 24