29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸਾਬਕਾ ਫ਼ੌੌਜੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਥਾਣਾ ਵਲਟੋਹਾ ਅੱਗੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 07-02-2026
ਅਮਰਕੋਟ, 6 ਫਰਵਰੀ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨੀ ਦਿਹਾੜੇ ਗੁਰਭੇਜ ਸਿੰਘ ਸਾਬਕਾ ਫੌਜੀ ਪੁੱਤਰ ਨਰਿੰਦਰ ਸਿੰਘ ਦਾ ਸ਼ਰੇਆਮ ਚੌਂਕ 'ਚ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਦੇ ਮਾਮਲੇ ਵਿਚ ਮਿ੍ਤਕ ਫੌਜੀ ਦੇ ਵਾਰਸਾਂ ਨੇ ਲਾਸ਼ ਨੂੰ ਥਾਣਾ ਵਲਟੋਹਾ ਦੇ ਅੱਗੇ ਰੱਖ ਕੇ ਇਨਸਾਫ਼ ਲੈਣ ਲਈ ਸਾਬਕਾ ਫੌਜੀਆਂ ਦੀ ਜਥੇਬੰਦੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਲਗਾ ਦਿੱਤਾ ਗਿਆ | ਮਿ੍ਤਕ ਫੌਜੀ ਦੇ ਵਾਰਸਾਂ ਨੇ ਕਿਹਾ ਕਿ ਸਾਬਕਾ ਸਰਪੰਚ ਪ੍ਰਤਾਪ ਸਿੰਘ ਜੋ ਲੋਕਾਂ 'ਤੇ ਨਾਜਾਇਜ਼ ਪਰਚੇ ਕਰਾਉਣ ਲਈ ਪਿੰਡ 'ਚ ਮਜ਼ਹੂਰ ਹੈ ਅਤੇ ਜਿਨ੍ਹਾਂ ਚਿਰ ਤੱਕ ਇਨ੍ਹਾਂ ਦੀ ਗਿ੍ਫਤਾਰੀ ਨਹੀਂ ਹੁੰਦੀ, ਉਨ੍ਹਾਂ ਚਿਰ ਧਰਨਾ ਜਾਰੀ ਰਹੇਗਾ | ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਸੈਨਾ ਮੈਡਲ, ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ, ਜਰਨਲ ਸੈਕਟਰੀ ਜਗਜੀਤ ਸਿੰਘ, ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਕੈਪਟਨ ਦਿਲਬਾਗ ਸਿੰਘ, ਜਰਨਲ ਸਿੰਘ, ਗੁਰਵਿੰਦਰ ਸਿੰਘ ਵਲਟੋਹਾ, ਸੂਬੇਦਾਰ ਗੁਰਦੇਵ ਸਿੰਘ ਵਾਈਸ ਪ੍ਰਧਾਨ, ਸੂਬੇਦਾਰ ਜਸਪਾਲ ਸਿੰਘ ਕੈਸ਼ੀਅਰ, ਸਲਵਿੰਦਰ ਸਿੰਘ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਸੂਬੇਦਾਰ ਮੇਜਰ ਚਰਨਜੀਤ ਸਿੰਘ ਤਹਿਸੀਲ ਪ੍ਰਧਾਨ ਗੋਇਦਵਾਲ ਸਹਿਬ, ਚੇਅਰਮੈਨ ਖਜਾਨ ਸਿੰਘ, ਮੰਗਲ ਸਿੰਘ, ਸਰਪੰਚ ਪ੍ਰਤਾਪ ਸਿੰਘ ਕੁੰਡਾ, ਦਵਿੰਦਰ ਸਿੰਘ ਚੱਕਵਾਲੀਆ, ਦਿਲਬਾਗ ਸਿੰਘ ਚੱਕਵਾਲੀਆ, ਅੰਗਰੇਜ ਸਿੰਘ ਚੀਮਾ, ਸੁਖਵੰਤ ਸਿੰਘ ਤਹਿਸੀਲ ਪ੍ਰਧਾਨ, ਸੁਖਪਾਲ ਸਿੰਘ ਮਿੰਟੂ, ਜਸਵਿੰਦਰ ਸਿੰਘ ਆੜ੍ਹਤੀ, ਗੁਰਦੇਵ ਸਿੰਘ ਟਰੱਕਾਂ ਵਾਲਾ ਆਦਿ ਤੋਂ ਇਲਾਵਾ ਮਿ੍ਤਕ ਫੌਜੀ ਗੁਰਭੇਜ ਸਿੰਘ ਦੀ ਮਾਤਾ, ਪਤਨੀ ਅਤੇ ਹੋਰ ਰਿਸ਼ਤੇਦਾਰ ਧਰਨੇ ਹਾਜ਼ਰ ਸਨ | ਇਸ ਮੌਕੇ ਡੀ.ਐੱਸ.ਪੀ. ਭਿੱਖੀਵਿੰਡ ਜਗਜੀਤ ਸਿੰਘ, ਐੱਸ.ਐੱਚ.ਓ. ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾਂ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਲਈ ਸੰਤ ਬਾਬਾ ਸੁੱਖਾ ਸਿੰਘ ਦਾ ਪਿੰਡ ਮਾਲੂਵਾਲ ਸੰਤਾਂ ਵਿਖੇ ਸਨਮਾਨ <br/> ਅਗਲੀ ਖ਼ਬਰ ਚੋਰੀ ਦੇ ਬੁਲਟ ਮੋਟਰਸਾਈਕਲ ਸਮੇਤ ਕਾਬੂ
Ad Position 24