29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਲਈ ਸੰਤ ਬਾਬਾ ਸੁੱਖਾ ਸਿੰਘ ਦਾ ਪਿੰਡ ਮਾਲੂਵਾਲ ਸੰਤਾਂ ਵਿਖੇ ਸਨਮਾਨ <br/>

Ad Position 21
No active advertisement
ਅਜੀਤ ਡੈਸਕ 07-02-2026
ਸਰਹਾਲੀ ਕਲਾਂ, 6 ਫਰਵਰੀ (ਅਜੈ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਅੱਜ ਪਿੰਡ ਮਾਲੂਵਾਲ ਸੰਤਾਂ ਦੀ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਪ੍ਰਧਾਨ ਹਰਵੰਤ ਸਿੰਘ ਕਿਸਾਨ ਸੰਘਰਸ਼ ਕਮੇਟੀ, ਜਥੇਦਾਰ ਬਾਬਾ ਮਿਲਖਾ ਸਿੰਘ, ਗੁਰਭੇਜ ਸਿੰਘ ਯੂਥ ਆਗੂ, ਬਲਜੀਤ ਸਿੰਘ ਗੁਰਦੁਆਰਾ ਸੰਤ ਬਾਬਾ ਦਲੀਪ ਸਿੰਘ ਚੱਕੀ ਵਾਲੇ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਬਾਬਾ ਸੁਖਵਿੰਦਰ ਸਿੰਘ ਨੇ ਆਖਿਆ ਕਿ ਅਸੀਂ ਪਿੰਡ ਮਾਲੂਵਾਲ ਦੀ ਸਮੂਹ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕਰਦੇ ਹਾਂ | ਅਸੀਂ ਬਾਬਾ ਸੁੱਖਾ ਸਿੰਘ ਦੇ ਅਤੀ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਨਗਰ ਮਾਲੂਵਾਲ ਵਿਖੇ ਦਰਸ਼ਨ ਦਿੱਤੇ | ਬਾਬਾ ਸੁੱਖਾ ਸਿੰਘ ਦੀ ਪਰਉਪਕਾਰੀ ਸ਼ਖਸੀਅਤ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ | ਆਪ ਜੀ ਨੇ ਹੜ੍ਹਾਂ ਵਿਚ ਜੋ ਸੇਵਾਵਾਂ ਕਰਕੇ ਲੋਕਾਈ ਦਾ ਭਲਾ ਕੀਤਾ ਅਤੇ ਲੋੜਵੰਦਾਂ ਦੀ ਮੌਕੇ ਸਿਰ ਮਦਦ ਕੀਤੀ, ਉਸ ਦੀ ਸ਼ੋਭਾ ਸਾਰੇ ਸੰਸਾਰ ਵਿਚ ਹੋ ਰਹੀ ਹੈ | ਆਪ ਨੇ ਦਰਿਆਵਾਂ ਦੇ ਟੁੱਟੇ ਬੰਨ੍ਹ ਬੰਨ੍ਹੇ, ਹੜ੍ਹ ਪੀੜਤਾਂ ਤਕ ਹਰੇਕ ਜ਼ਰੂਰਤ ਦੀਆਂ ਵਸਤੂਆਂ ਪਹੁੰਚਾਈਆਂ ਗਈਆਂ, ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਸਵਾਰੀਆਂ ਤੇ ਅਗਲੀ ਫ਼ਸਲ ਬੀਜ ਕੇ ਦਿੱਤੀ | ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਨੂੰ ਸਮੂਹ ਸੰਗਤ ਵਲੋਂ ਸਨਮਾਨਿਤ ਕਰਦੇ ਹੋਏ ਇਕ ਯਾਦਗਾਰੀ ਤਸਵੀਰ ਭੇਂਟ ਕਰ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਔਰਤ ਨਾਲ ਹੱਥੋਪਾਈ ਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ ਅਗਲੀ ਖ਼ਬਰ ਸਾਬਕਾ ਫ਼ੌੌਜੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਥਾਣਾ ਵਲਟੋਹਾ ਅੱਗੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ <br/>
Ad Position 24