29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਦੋਸਤ ਦਾ ਕਤਲ ਕਰ ਕੇ ਵਿਅਕਤੀ ਫ਼ਰਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 07-02-2026
ਤਰਨ ਤਾਰਨ, 6 ਫਰਵਰੀ (ਹਰਿੰਦਰ ਸਿੰਘ)- ਇਕ ਦੋਸਤ ਵਲੋਂ ਆਪਣੇ ਹੀ ਦੋਸਤ ਦਾ ਕਤਲ ਕਰ ਕੇ ਲਾਸ਼ ਨੂੰ ਸੜਕ 'ਤੇ ਸੁੱਟ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ | ਘਟਨਾ ਸਥਾਨ 'ਤੇ ਪਹੁੰਚੀ ਥਾਣਾ ਗੋਇੰਦਵਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਮੁਲਜਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਵਿਖੇ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੈਫਦੀਪੁਰ ਪਟਿਆਲਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਸਾਲਾ ਸ਼ਾਹਸਿਕੰਦਰ ਸਿੰਘ ਉਰਫ ਸਿਕੰਦਰ ਪੁੱਤਰ ਮਲੂਕ ਸਿੰਘ ਵਾਸੀ ਢੱਡਰੀਆਂ ਜੋ ਕਿਰਾਏ 'ਤੇ ਪਟਿਆਲੇ ਵਿਖੇ ਰਹਿੰਦਾ ਸੀ | 3 ਫਰਵਰੀ ਨੂੰ ਉਹ ਆਪਣੇ ਸਾਲੇ ਸ਼ਾਹਸਿਕੰਦਰ ਸਿੰਘ ਕੋਲ ਗਿਆ ਸੀ, ਜਿੱਥੇ ਉਸਦਾ ਦੋਸਤ ਗੁਰਨਾਮ ਸਿੰਘ ਅਤੇ ਇਕ ਹੋਰ ਨੌਜਵਾਨ ਸੀ, ਉਸਦੇ ਸਾਲੇ ਸ਼ਾਹਸਿਕੰਦਰ ਸਿੰਘ ਨੂੰ ਉਸਦੇ ਦੋਸਤ ਕਹਿਣ ਲੱਗੇ ਕਿ ਆਪਾਂ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਕਿਸੇ ਕੰਮਕਾਰ ਲਈ ਜਾਣਾ ਹੈ | ਉਸਦੇ ਸਾਲਾ ਸ਼ਾਹਸਿਕੰਦਰ ਸਿੰਘ ਆਪਣੇ ਦੋਸਤ ਪੀਟਰ ਤੇ ਇਕ ਹੋਰ ਸਾਥੀ ਨਾਲ ਕਾਰ ਜਿਸਦਾ ਨੰਬਰ ਪੀ.ਬੀ.01 ਈ. 1520 ਗੱਡੀ 'ਤੇ ਸਵਾਰ ਹੋ ਕੇ ਪਟਿਆਲੇ ਤੋਂ ਚੱਲ ਪਏ | ਜਦ ਅਗਲੇ ਦਿਨ ਸ਼ਾਮ ਤੱਕ ਸ਼ਾਹਸਿਕੰਦਰ ਸਿੰਘ ਘਰ ਨਹੀਂ ਆਇਆ | 5 ਫਰਵਰੀ ਨੂੰ ਉਸ ਨੂੰ ਸ਼ੋਸ਼ਲ ਮੀਡੀਆ ਤੋਂ ਕਸਬਾ ਖਡੂਰ ਸਾਹਿਬ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਬਾਰੇ ਪਤਾ ਲੱਗਾ ਤਾਂ ਉਹ ਸ਼ੋਸ਼ਲ ਮੀਡੀਆ ਤੇ ਲਾਸ਼ ਦੀਆਂ ਫੋਟੋਆਂ ਦੇਖੀਆਂ ਤਾਂ ਉਸਨੂੰ ਪਤਾ ਲੱਗਾ ਕਿ ਲਾਸ਼ ਉਸਦੇ ਸਾਲੇ ਸ਼ਾਹਸਿਕੰਦਰ ਸਿੰਘ ਦੀ ਹੈ | ਮੈਨੂੰ ਪੂਰਾ ਯਕੀਨ ਹੈ ਕਿ ਉਸਦੇ ਸਾਲੇ ਦਾ ਕਤਲ ਉਸਦੇ ਦੋਸਤ ਗੁਰਨਾਮ ਸਿੰਘ ਨੇ ਕੀਤਾ ਹੈ | ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਗੁਰਨਾਮ ਸਿੰਘ ਉਰਫ ਪੀਟਰ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ਤਰਾਣਾ ਪਾਤੜਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਮੰਨਾ ਵਲੋਂ ਜਲਾਲਾਬਾਦ ਪਰਿਵਾਰ ਨਾਲ ਦੁੱਖ ਪ੍ਰਗਟ <br/> ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
Ad Position 24