ਤਰਨ ਤਾਰਨ, 6 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਇਲਾਕੇ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਹਰੀਕੇ ਵਿਖੇ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ ਨਾਲਾਬਗ ਲੜਕੀ ਨੇ ਦੱਸਿਆ ਕਿ ਚਾਨਣ ਸਿੰਘ ਪੁੱਤਰ ੁਗਰਦੇਵ ਸਿੰਘ ਵਾਸੀ ਖਾਪੜਖੇੜੀ ਜ਼ਿਲ੍ਹਾ ਅੰਮਿ੍ਤਸਰ ਜਿਸ ਨਾਲ ਉਸਦੀ ਪਹਿਲਾਂ ਕਈ ਵਾਰ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ, ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਪੱਟੀ ਤੋਂ ਪ੍ਰਾਈਵੇਟ ਬੱਸ ਉਪਰ ਬਿਠਾ ਕੇ ਅੰਮਿ੍ਤਸਰ ਲੈ ਗਿਆ, ਜਿਥੇ ਉਹ ਉਸ ਨੂੰ ਰਾਤ ਸਮੇਂ ਕਿਸੇ ਹੋਟਲ ਵਿਚ ਲੈ ਗਿਆ ਜਿਥੇ ਰਾਤ ਸਮੇਂ ਉਸਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਅਗਲੇ ਦਿਨ ਉਸ ਨੂੰ ਹੋਟਲ ਵਿਚ ਛੱਡ ਕੇ ਚਲਾ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ.ਕਰਮਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਚਾਨਣ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ |