29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਰੇਲਵੇ ਲਾਈਨ ਹੇਠੋਂ ਲਾਂਘਾ ਖੁਲ੍ਹਵਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 07-02-2026
ਮੀਆਂਵਿੰਡ, 6 ਫਰਵਰੀ (ਸੰਧੂ)-ਨਜ਼ਦੀਕੀ ਪਿੰਡ ਗਗੜੇਵਾਲ ਦੇ ਮੁਹਤਬਰਾਂ ਅਤੇ ਐਨ.ਆਰ.ਆਈ. ਨੌਜਵਾਨਾਂ ਵਲੋਂ ਪਿੰਡ ਮੀਆਂਵਿੰਡ ਵਿਖੇ ਪਹੁੰਚ ਕੇ ਆਪਣੇ ਪਿੰਡ ਵਾਸੀਆਂ ਦੀ ਮੁਸ਼ਕਿਲ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਪਿੰਡ ਨੇੜੇ ਜੋ ਰੇਲਵੇ ਲਾਈਨ ਲੰਘਦੀ ਹੈ, ਉਸ ਨੂੰ ਕਰਾਸ ਕਰਕੇ ਪਿੰਡ ਵਿਚ ਜਾਣ ਲਈ ਪਹਿਲਾਂ ਲਾਈਨ ਹੇਠੋਂ ਇੱਕ ਲਾਂਘਾ ਬਣਿਆ ਹੋਇਆ ਸੀ, ਜਿਸਨੂੰ ਕੁਝ ਸਾਲ ਪਹਿਲਾਂ ਰੇਲਵੇ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ, ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਡੇਢ ਕਿਲੋਮੀਟਰ ਦੂਰ ਜਾ ਕੇ ਪਿੰਡ ਵਿਚ ਦਾਖ਼ਲ ਹੋਣ ਲਈ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ | ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਸਾਡੀ ਇਸ ਮੁਸ਼ਕਿਲ ਨੂੰ ਹੱਲ ਕਰਵਾ ਦਿਓ | ਇਸ ਮੌਕੇ ਮਨਜੀਤ ਸਿੰਘ ਮੀਆਂਵਿੰਡ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਇਸ ਮੁਸ਼ਕਿਲ ਨੂੰ ਜਲਦੀ ਹੱਲ ਕਰਵਾਉਣਗੇ | ਇਸ ਮੌਕੇ ਦਿਲਪ੍ਰੀਤ ਸਿੰਘ ਕਾਲਾ, ਸਰਬਜੀਤ ਸਿੰਘ ਯੂ.ਐਸ.ਏ., ਨਿਰਮਲ ਸਿੰਘ ਇੰਦੌਰ, ਜਸਬੀਰ ਸਿੰਘ ਆਸਟ੍ਰੇਲੀਆ, ਰਵਿੰਦਰ ਸਿੰਘ ਜਰਮਨ, ਮੈਂਬਰ ਗੁਰਿੰਦਰਬੀਰ ਸਿੰਘ, ਮਨਦੀਪ ਸਿੰਘ ਫ਼ੌਜੀ, ਸੰਦੀਪ ਸਿੰਘ ਇਟਲੀ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਜਰਮਨ, ਸੰਦੀਪ ਸਿੰਘ ਪੁਰਤਗਾਲ, ਹਰਪ੍ਰੀਤ ਸਿੰਘ ਪੁਰਤਗਾਲ, ਕਰਮਪਾਲ ਸਿੰਘ ਕੈਨੇਡਾ, ਜ਼ੋਰਾਵਰ ਸਿੰਘ ਬਹਿਰੀਨ, ਖੁਸ਼ਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਤਰਨ ਤਾਰਨ ਦੀ ਖਿਡਾਰਨ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਵਿਖੇ ਮੈਡੀਕਲ ਪਲਾਂਟ ਲਗਾਏ <br/>
Ad Position 24