ਤਰਨ ਤਾਰਨ, 6 ਫਰਵਰੀ (ਇਕਬਾਲ ਸਿੰਘ ਸੋਢੀ)- 69 ਵੀਂਆਂ ਸਕੂਲ ਰਾਸ਼ਟਰੀ ਅੰਡਰ-19 ਲੜਕੇ-ਲੜਕੀਆਂ ਦੀ ਤਲਵਾਰਬਾਜੀ ਰਾਸ਼ਟਰੀ ਚੈਪੀਅਨਸ਼ਿਪ ਜੋ ਕਿ ਮਨੀਪੁਰ ਵਿਖੇ ਕਰਵਾਈ ਗਈ ਹੈ | ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ ਤਲਵਾਰਬਾਜੀ ਦੀ ਖਿਡਾਰਨ ਗੁਰਸੁਖਮਨ ਕੌਰ ਮਾਨ ਨੇ ਈਵੈਂਟ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਇਸ ਜੇਤੂ ਖਿਡਾਰਨ ਨੂੰ ਸਕੂਲ ਆਉਣ 'ਤੇ ਪਿੰ੍ਰਸੀਪਲ ਦਵਿੰਦਰ ਸਿੰਘ ਨੇ ਵਧਾਈ ਦਿੱਤੀ ਅਤੇ ਅੱਗੇ ਅੰਡਰ ਰਾਸ਼ਟਰੀ ਮੁਕਾਬਲਿਆਂ ਵਿਚ ਪਹੁੰਚ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਜਿਥੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ, ਉਥੇ ਤਰਨ ਤਾਰਨ ਜ਼ਿਲ੍ਹੇ ਅਤੇ ਪੰਜਾਬ ਸਟੇਟ ਦਾ ਨਾਮ ਵੀ ਰੋਸ਼ਨ ਕੀਤਾ | ਇਸ ਖਿਡਾਰਨ 'ਤੇ ਮਾਣ ਹੈ | ਇਸ ਸਕੂਲ ਪਿੰ੍ਰਸੀਪਲ ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਡੀ.ਪੀ.ਈ, ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |