29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਭਾਰਤ-ਅਮਰੀਕਾ ਸਮਝੌਤੇ ਨਾਲ ਪੰਜਾਬ ਦੀ ਕਿਸਾਨੀ ਤੇ ਮਜ਼ਦੂਰੀ 'ਤੇ ਸਭ ਤੋਂ ਵੱਡਾ ਖ਼ਤਰਾ ਪੈਣ ਵਾਲਾ-ਅਕਾਲੀ ਆਗੂ <br/>

Ad Position 21
No active advertisement
ਅਜੀਤ ਡੈਸਕ 07-02-2026
ਖੇਮਕਰਨ, 6 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀਅਰ ਅਕਾਲੀ ਆਗੂਆਂ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਅਕਾਲੀ ਦਲ (ਬਾਦਲ) ਜ਼ੋਨ ਵਲਟੋਹਾ ਦੇ ਇੰਚਾਰਜ ਸਰਪੰਚ ਹਰਮੰਦਰ ਸਿੰਘ ਕਲਸ, ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ (ਵਾੜਾ ਤੇਲੀਆ) ਤੇ ਖੇਮਕਰਨ ਸ਼ਹਿਰ ਦੇ ਯੂਥ ਆਗੂ ਗਗਨਦੀਪ ਸਿੰਘ ਗੋਲਡੀ ਬਾਜਵਾ ਨੇ ਇਕ ਸਾਂਝੇ ਬਿਆਨ 'ਚ ਬੀਤੇ ਦਿਨ ਭਾਰਤ ਤੇ ਅਮਰੀਕਾ ਦਰਮਿਆਨ ਹੋਏ ਸਮਝੌਤੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸਮਝੌਤੇ ਦਾ ਦੇਸ਼ ਦੀ ਕਿਸਾਨੀ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ 'ਤੇ ਬਹੁਤ ਅਸਰ ਪਵੇਗਾ, ਕਿਉਂਕਿ ਪੰਜਾਬ ਇਕ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਜਿਸ ਦੀ ਪੂਰੀ ਆਰਥਿਕਤਾ ਖੇਤੀ 'ਤੇ ਨਿਰਭਰ ਹੈ | ਜੇਕਰ ਪੰਜਾਬ ਦੀ ਕਿਸਾਨੀ 'ਤੇ ਕੋਈ ਅਸਰ ਪੈਂਦਾ ਹੈ ਤੇ ਪੂਰਾ ਪੰਜਾਬ ਦਾ ਕਾਰੋਬਾਰ ਠੱਪ ਹੋ ਕਿ ਰਹਿ ਜਾਵੇਗਾ | ਇਸ ਕਰਕੇ ਇਹ ਸੰਧੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਲੱਕ ਤੋੜ ਕੇ ਰੱਖ ਦੇਵੇਗੀ | ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ 'ਚ ਕਿਸਾਨਾਂ ਨੂੰ ਸਰਕਾਰਾਂ ਬਹੁਤ ਸਬਸਿੱਡੀ ਦੇ ਰਹੀਆਂ ਹਨ | ਇਸ ਕਾਰਨ ਉੱਥੇ ਕਿਸਾਨੀ ਮਜ਼ਬੂਤ ਹੈ ਤੇ ਜਿਣਸਾਂ ਦੀ ਕਿਸਮ ਵੀ ਚੰਗੀ ਤੇ ਪੈਦਵਾਰ ਵੀ ਜ਼ਿਆਦਾ ਹੈ, ਪਰ ਸਾਡੇ ਪੰਜਾਬ 'ਚ ਹੀ ਕੇਵਲ ਖੇਤੀ ਬਿਜਲੀ ਤੇ ਸਬਸਿਡੀ ਮਿਲ ਰਹੀ ਹੈ | ਉਹ ਵੀ ਹੁਣ ਸਰਕਾਰਾਂ ਸੂਬੇ 'ਤੇ ਬੋਝ ਸਮਝ ਕੇ ਵਾਪਸ ਲੈਣ ਲੱਗੀਆਂ ਹੋਈਆਂ ਹਨ | ਜਦੋਂਕਿ ਇਥੇ ਬੀਜ, ਖਾਦ ਤੇ ਖੇਤੀ ਦਵਾਈਆਂ ਦੇ ਰੇਟ ਪੱਕੇ ਨਾ ਹੋਣ ਕਰਕੇ ਕਿਸਾਨਾਂ ਦੀ ਖੇਤੀ ਲਾਗਤ ਬਹੁਤ ਆ ਰਹੀ ਹੈ ਤੇ ਕਿਸਾਨਾਂ ਨੂੰ ਪਹਿਲਾਂ ਹੀ ਜਿਣਸਾਂ ਤੇ ਲਾਗਤ ਦੇ ਅਧਾਰ 'ਤੇ ਰੇਟ ਨਹੀਂ ਮਿਲ ਰਿਹਾ | ਕਿਸਾਨੀ ਲਗਾਤਾਰ ਘਾਟੇ 'ਚ ਜਾ ਰਹੀ ਹੈ | ਸੂਬੇ ਦਾ ਕਿਸਾਨ ਪਹਿਲਾਂ ਤੋਂ ਲਗਾਤਾਰ ਕਰਜ਼ੇ ਹੇਠ ਆਉਣ ਕਰਕੇ ਖੁਦਕੁਸ਼ੀਆਂ ਕਰ ਰਿਹਾ ਹੈ | ਇਸ ਕਰਕੇ ਇਸ ਸੰਧੀ ਦਾ ਐਮ.ਐਸ.ਪੀ. 'ਤੇ ਵੀ ਪੂਰਾ ਅਸਰ ਪਵੇਗਾ | ਜਦੋਂਕਿ ਇਸ 'ਤੇ ਪਹਿਲਾਂ ਵੀ ਕੇਂਦਰ ਸਰਕਾਰ ਮਨਰੇਗਾ ਵਰਗੀ ਅਹਿਮ ਸਕੀਮ ਨੂੰ ਖਤਮ ਕਰਕੇ ਦੇਸ਼ ਤੇ ਮਜ਼ਦੂਰਾਂ ਦੇ ਪੇਟ 'ਤੇ ਲੱਤ ਮਾਰ ਚੁੱਕੀ ਹੈ | ਇਨ੍ਹਾਂ ਕਾਰਨਾਂ ਕਰਕੇ ਕੇਂਦਰ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ | ਉਕਤ ਅਕਾਲੀ ਆਗੂਆਂ ਨੇ ਅੱਗੇ ਕੇਂਦਰ ਦੇ ਨਾਲ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾ ਦੇ ਉੱਲਟ ਚੱਲ ਰਹੀ ਹੈ | ਇਹ ਸਰਕਾਰ ਵੀ ਕੇਂਦਰ ਸਰਕਾਰ ਦਾ ਸਾਥ ਦਿੰਦੀ ਹੋਈ ਲਗਾਤਾਰ ਕਿਸਾਨਾਂ ਤੇ ਮਜ਼ਦੂਰਾਂ 'ਤੇ ਜ਼ੁਲਮ ਕਰ ਰਹੀ ਹੈ, ਜਿਸ ਦਾ ਜਵਾਬ ਆ ਰਹੀਆਂ ਚੋਣਾਂ 'ਚ ਸੂਬਾ ਵਾਸੀ ਦੇਣਗੇ | ਪੰਜਾਬ ਵਾਸੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਿਰਫ ਖੇਤਰੀ ਪਾਰਟੀ ਅਕਾਲੀ ਦਲ (ਬਾਦਲ) ਹੀ ਸੂਬੇ ਦੇ ਹਿੱਤ ਦੇ ਹੱਕ ਲਈ ਖੜ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਿਲ <br/>... ਅਗਲੀ ਖ਼ਬਰ ਖ਼ਾਲਸਾ ਸਕੂਲ ਤਰਨ ਤਾਰਨ ਦੀ ਖਿਡਾਰਨ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨ ਤਗਮਾ <br/>
Ad Position 24