ਖੇਮਕਰਨ, 6 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਹਲਕਾ ਖੇਮਕਰਨ ਦੇ ਅਹੁਦੇਦਾਰਾਂ ਤੇ ਸਰਕਲ ਪ੍ਰਧਾਨਾਂ ਦੀ ਜ਼ਰੂਰੀ ਮੀਟਿੰਗ ਹਲਕਾ ਖੇਮਕਰਨ ਕਿਸਾਨ ਵਿੰਗ ਦੇ ਪ੍ਰਧਾਨ ਜਥੇਦਾਰ ਕਿੱਕਰ ਸਿੰਘ ਚੱਠੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਤਰਨ ਤਾਰਨ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਢੌਲਣ ਵੀ ਸ਼ਾਮਿਲ ਹੋਏ | ਮੀਟਿੰਗ ਵਿਚ ਕਿਸਾਨਾਂ ਨਾਲ ਸੰਬੰਧਿਤ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਖੁਸ਼ੀ ਵੀ ਜ਼ਾਹਰ ਕੀਤੀ ਗਈ ਕਿ ਪੰਜਾਬ 'ਚ 'ਆਪ' ਦੀ ਮਾਨ ਸਰਕਾਰ ਹਰ ਕਿਸਾਨੀ ਮੁੱਦੇ 'ਤੇ ਪੂਰਾ ਪਹਿਰਾ ਦੇ ਰਹੀ ਹੈ | ਇਸ ਸਰਕਾਰ ਦੇ ਰਾਜ ਦੌਰਾਨ ਹੀ ਕੁੱਦਰਤੀ ਆਫ਼ਤਾਂ ਚ ਹੋਣ ਵਾਲੇ ਖ਼ਰਾਬੇ ਦਾ ਪ੍ਰਭਾਵਿੱਤ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ਾ ਰਾਸ਼ੀ ਨੂੰ ਤਕਰੀਬਨ ਦੁੱਗਣਾ ਕਰਕੇ ਸੂਬੇ ਦੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ | ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਸੂਬੇ ਦੇ ਹਰ ਮੁੱਦੇ 'ਤੇ ਡੱਟ ਕੇ ਗੱਲ ਕਰ ਰਹੇ ਹਨ | ਜਿਵੇਂ ਸੂਬੇ ਦੇ ਨਹਿਰੀ ਪਾਣੀ ਦੇ ਬਹੁਤ ਗੰਭੀਰ ਮਸਲੇ 'ਤੇ ਉੁਨ੍ਹਾਂ ਸੂਬੇ ਦੇ ਹਿੱਤ 'ਚ ਸਖ਼ਤ ਸਟੈਂਡ ਲਿਆ ਹੈ | ਉਸ ਨਾਲ ਕਿਸਾਨ ਵਰਗ ਬਹੁਤ ਖੁੱਸ਼ ਹੈ | ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸੂਬੇ 'ਚ ਹੋਰ ਦਰਪੇਸ਼ ਮੁਸ਼ਕਿਲਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਇਸ ਦੇ ਨਾਲ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਉੱਦਮ ਸਦਕਾ ਹੱਲਕਾ ਖੇਮਕਰਨ ਵਿਚਲੇ ਪਿੰਡਾਂ 'ਚ ਵਿਕਾਸ ਲਈ ਕਰੀਬ 6 ਕਰੋੜ 35 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਸਵਾਗਤ ਕਰਦੇ ਹੋਏ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਮੀਟਿੰਗ ਵਿਚ ਕਿਸਾਨ ਵਿੰਗ ਦੇ ਵੱਖ-ਵੱਖ ਸਰਕਲ ਪ੍ਰਧਾਨ ਸਰਵਨ ਸਿੰਘ ਪੰਨੂੰ, ਅਮਰਜੀਤ ਸਿੰਘ ਬੱਬੂ ਕੌਂਸਲਰ, ਲਖਵਿੰਦਰ ਸਿੰਘ ਮਹਿੰਦੀਪੁਰ, ਦਲਜੀਤ ਸਿੰਘ ਮੱਸਤਗੜ, ਬਲਵਿੰਦਰ ਸਿੰਘ ਘਰਿਆਲਾ, ਸਰਪੰਚ ਹਰਜਿੰਦਰ ਸਿੰਘ ਭਿੱਖੀਵਿੰਡ, ਇਕਬਾਲ ਸਿੰਘ ਵੀਰਮ, ਸੁਖਦੇਵ ਸਿੰਘ ਡੱਲ, ਸਤਨਾਮ ਸਿੰਘ ਅਲਗੋਂ ਤੇ ਸਰਪੰਚ ਡੌਮਲ ਸਿੰਘ ਅਹਿਮਦਪੁਰਾ ਵੀ ਸ਼ਾਮਿਲ ਹੋਏ |