ਝਬਾਲ, 6 ਫਰਵਰੀ (ਸੁਖਦੇਵ ਸਿੰਘ)-ਆਲ ਇੰਡੀਆ ਰਾਕੇਟ ਬਾਲ ਐਸੋਸੀਏਸ਼ਨ ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਨੈਸਨਲ ਰਾਕੇਟ ਬਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ | ਤਿੰਨ ਰੋਜ਼ਾ ਚੱਲਣ ਵਾਲੀ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਆਲ ਇੰਡੀਆ ਤੇ ਵਰਲਡ ਰਾਕੇਟ ਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਪੱਧਰੀ ਨੇ ਕੀਤਾ | ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ | ਇਸ ਚੈਂਪੀਅਨਸ਼ਿਪ ਵਿਚ 18 ਰਾਜਾਂ ਨੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਜਨਰਲ ਸਕੱਤਰ ਬਲਵਿੰਦਰ ਸਿੰਘ ਪੱਧਰੀ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਨੈਸ਼ਨਲ ਰਾਕੇਟ ਬਾਲ ਐਸੋਸੀਏਸ਼ਨ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ, ਬੱਚਿਆਂ ਦੀ ਸਰਰੀਕ ਤੰਦਰੁਸਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੈਸ਼ਨਲ ਪੱਧਰ 'ਤੇ ਖੇਡਾਂ ਕਰਵਾਉਣ ਦਾ ਉਪਰਾਲਾ ਕੀਤਾ ਜਾਦਾ ਹੈ | ਉਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਸਪੋਰਟਸ ਸੈਂਟਰ ਬਣਾਉਣ ਲਈ ਪ੍ਰਬੰਧਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਆਲ ਇੰਡੀਆ ਰਾਕੇਟ ਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੂਰਾ, ਮੈਨੇਜ਼ਰ ਧਰਮਿੰਦਰ ਸਿੰਘ, ਪਿ੍ੰਸੀਪਲ ਜਗਰੂਪ ਕੌਰ, ਮੈਨੇਜਰ ਗੁਰਪ੍ਰੀਤ ਸਿੰਘ ਖੈਰਾਬਾਦ, ਨਾਰਥ ਜ਼ੋਨ ਦੇ ਚੈਅਰਮੈਨ ਸੰਜੇ ਸਹਾਰਨ, ਸਾਊਥ ਜ਼ੋਨ ਦੇ ਚੈਅਰਮੈਨ ਬੀ. ਨਾਗਿਨ ਗੌੜ, ਵੈਸਟ ਜ਼ੋਨ ਦੇ ਚੈਅਰਮੈਨ ਹਸਨ ਸ਼ੇਖ, ਈਸਟ ਜ਼ੋਨ ਦੇ ਚੇਅਰਮੈਨ ਸੁਭਤਰੋ, ਚੇਅਰਮੈਨ ਗੁਰਪ੍ਰੀਤ ਸਿੰਘ, ਚੀਫ਼ ਰੈਫਰੀ ਮਹਿੰਦਰ, ਆਲ ਇੰਡੀਆ ਟੈਕਨੀਕਲ ਸੈਕਟਰੀ ਚੰਦਰ ਸ਼ੇਖਰ ਆਦਿ ਹਾਜ਼ਰ ਸਨ |