ਪੱਟੀ, 21 ਫਰਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸ਼ਿਵਰਾਤਰੀ ਅਤੇ ਮਹਾਂ ਕੁੰਭ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਨਿਆਸ ਆਸ਼ਰਮ ਦੀ ਮੁਖੀ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਮਿੱਠੂ ਗਿਰੀ ਮਹਾਰਾਜ ਅਤੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਐਡਵਾਈਜਰ ਰਮਨ ਸੂਦ, ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਦੇ ਪ੍ਰਧਾਨ ਜਤਿਨ ਸ਼ਰਮਾ ਪਟਵਾਰੀ, ਚੌਂਕਾਂ ਬੀਬੀ ਰਜਨੀ ਦੇ ਪ੍ਰਬੰਧਕ ਭਵਨ ਕੁਮਾਰ ਟਾਹ, ਰਜੇਸ਼ ਸਭਰਵਾਲ, ਗਣਪਤੀ ਵਲੋਂ ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਆਸ਼ੀਸ਼ ਗੁਪਤਾ ਐੱਸ.ਐੱਮ.ਓ.ਪੱਟੀ, ਡਾ. ਗੁਰਸਿਮਰਨ ਸਿੰਘ, ਡਾ. ਅਮਨਦੀਪ ਸਿੰਘ, ਡਾ. ਪਵਨਦੀਪ ਸਿੰਘ ਅਤੇ ਡਾ. ਹਰਸਿਮਰਤ ਸਿੰਘ ਸਾਰੇ ਡਾਕਟਰਾਂ ਨੇ ਸਾਰੇ ਸਟਾਫ ਅਤੇ ਸਾਰੀਆਂ ਵਾਰਡਾਂ ਵਿਚ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਫ਼ਲ, ਬ੍ਰੈਡ ਅਤੇ ਦੁੱਧ ਵੰਡ ਦੀ ਸੇਵਾ ਨਿਭਾਈ ਗਈ ਅਤੇ ਕਾਮਨਾ ਕੀਤੀ ਕਿ ਸਿਵਲ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ਼ ਮਰੀਜ਼ ਛੇਤੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾ ਵਿਚ ਜਾਣ | ਹਰੀ ਹਰ ਰੋਹੀ ਮੰਦਰ ਵਲੋਂ ਮਿੱਠੂ ਗਿਰੀ ਮਹਾਰਾਜ ਦੁਆਰਾ ਡਾਕਟਰਾਂ ਨੂੰ ਸ਼ਿਵ ਭੋਲੇ ਨਾਥ ਜੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਆਨੰਦ ਗਿਰੀ ਮਹਾਰਾਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੀ ਹਰ ਰੋਹੀ ਮੰਦਰ ਵਿਖੇ ਮਨਾਏ ਗਏ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਅਤੇ ਮਹਾਂ ਕੁੰਭ ਮੇਲੇ ਮੋਕੇ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਫ਼ਲ, ਬ੍ਰੈਡ ਅਤੇ ਦੁੱਧ ਦੀ ਵੰਡ ਸੇਵਾ ਕੀਤੀ ਗਈ ਹੈ | ਇਸ ਮੌਕੇ ਕਿਸ਼ਨ ਸ਼ਰਮਾ, ਕੁਲਦੀਪ ਰਾਏ ਸ਼ਰਮਾਂ, ਵਿਪਨ ਘਰਿਆਲਾ, ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸਾਬਕਾ ਪਿ੍ੰਸੀਪਲ ਮੰਗਤ ਰਾਮ ਆਦਿ ਮੌਜੂਦ ਸਨ |