28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼੍ਰੋਮਣੀ ਅਕਾਲੀ ਦਲ ਦੀ ਹੋਈ ਇਤਿਹਾਸਕ ਰੈਲੀ ਨੇ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ-ਬਿੱਟੂ, ਅਮੀਰਕੇ <br/>

Ad Position 21
No active advertisement
ਅਜੀਤ ਡੈਸਕ 23-02-2026

ਅਮਰਕੋਟ, 22 ਫਰਵਰੀ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਕਸਬਾ ਮੰਡੀ ਅਮਰਕੋਟ ਵਿਖੇ 18 ਫਰਵਰੀ ਦੀ ਇਤਿਹਾਸਕ ਰੈਲੀ 'ਚ ਹੋਏ ਵਿਸ਼ਾਲ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਇਕ ਨਵੀਂ ਰੂਹ ਫੂਕੀ ਹੈ | ਅਕਾਲੀ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ | ਹੁਣ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵਰਕਰ ਧੜਾਧੜ ਅਕਾਲੀ ਦਲ 'ਚ ਰਲਣ ਲਈ ਉਤਵਾਲੇ ਹੋਏ ਪਏ ਹਨ | ਜਲਦ ਹੀ ਹਲਕਾ ਖੇਮਕਰਨ ਅੰਦਰ ਵੱਡੇ ਸਿਆਸੀ ਧਮਾਕੇ ਕੀਤੇ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ ਤੇ ਸੁਰਜੀਤ ਸਿੰਘ ਬਿੱਟੂ ਵਲੋਂ ਗੱਲਬਾਤ ਕਰਦਿਆਂ ਕੀਤਾ ਗਿਆ | ਇਸ ਮੌਕੇ ਸਲਵਿੰਦਰ ਸਿੰਘ ਅਮੀਰਕੇ, ਮਹਿੰਦਰ ਸਿੰਘ, ਹਰਪਾਲ ਸਿੰਘ ਅਬਾਦੀ ਅਮਰਕੋਟ, ਪਿਸ਼ੋਰਾ ਸਿੰਘ ਨੰਬਰਦਾਰ, ਨਛੱਤਰ ਸਿੰਘ ਅਮੀਰਕੇ, ਅਵਤਾਰ ਸਿੰਘ, ਬਾਬਾ ਗੁਰਮੇਜ ਸਿੰਘ, ਗੁਰਵੇਲ ਸਿੰਘ ਬੰਟੀ, ਲਵਪ੍ਰੀਤ ਸਿੰਘ, ਨਵਾਬ ਸਿੰਘ, ਰੂਪ ਸਿੰਘ, ਦਿਲਬਾਗ ਸਿੰਘ, ਗੁਰਪਿੰਦਰ ਸਿੰਘ, ਬੁੱਧ ਸਿੰਘ, ਹਰਭਜਨ ਸਿੰਘ ਆਦਿ ਵੀ ਹਾਜਰ ਸਨ

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ 11 ਤੋਂ 14 ਮਾਰਚ ਤੱਕ ਮਨਾਈ ਜਾਵੇਗੀ-ਪ੍ਰਚਾਰਕ ਦਿਲਬਾਗ ਸਿ... ਅਗਲੀ ਖ਼ਬਰ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਕਾਬੂ
Ad Position 24