ਤਰਨ ਤਾਰਨ, 22 ਫਰਵਰੀ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਵਲੋਂ ਤਿੰਨ ਪਿੰਡਾਂ ਦੀਆਂ ਚੋਣਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ, ਪਿੰਡ ਜੌਹਲ ਰਾਜੂ ਸਿੰਘ ਤੋਂ ਪ੍ਰਧਾਨ ਹਰਦੀਪ ਸਿੰਘ ਨੂੰ ਇਕਾਈ ਦੀ ਜਿੰਮੇਵਾਰੀ ਸੌਂਪੀ ਗਈ, ਪਿੰਡ ਪੰਡੋਰੀ ਤਖਤ ਮੱਲ ਤੋਂ ਪ੍ਰਧਾਨ ਮਲਕੀਤ ਸਿੰਘ ਬਿੱਟੂ ਤੇ ਪਿੰਡ ਪੰਡੋਰੀ ਰਣ ਸਿੰਘ ਤੋਂ ਪ੍ਰਧਾਨ ਪ੍ਰਗਟ ਸਿੰਘ ਨੂੰ ਇਕਾਈ ਦੀ ਜਿੰਮੇਵਾਰੀ ਸੌਂਪੀ ਗਈ | ਕਿਸਾਨ, ਮਜ਼ਦੂਰ, ਨੌਜਵਾਨ, ਬੀਬੀਆਂ ਵੱਡੇ ਪੱਧਰ 'ਤੇ ਮੈਂਬਰ ਬਣੇ | ਜ਼ੋਨ ਬਾਬਾ ਦੀਪ ਸਿੰਘ ਜੀ ਦੇ ਆਗੂਆਂ ਦੀ ਅਗਵਾਈ ਹੇਠ ਤਿੰਨ ਸਾਲ ਪੂਰੇ ਹੋਣ 'ਤੇ ਨਵੀਂ ਚੋਣ ਸੰਵਿਧਾਨ ਮੁਤਾਬਿਕ ਹੋਈ ਪਿੰਡਾਂ ਦੀ ਸਹਿਮਤੀ ਨਾਲ 21 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ, ਜਿਸ ਵਿਚ ਅਨੇਕਾਂ ਹੀ ਨੌਜਵਾਨ ਮੈਂਬਰ ਸ਼ਾਮਿਲ ਹੋਏ | ਸਾਰੇ ਆਗੂਆਂ ਜਥੇਬੰਦੀ ਵਿਚ ਸ਼ਾਮਿਲ ਹੋਣ 'ਤੇ ਵਿਸ਼ਵਾਸ ਦਿਵਾਇਆ ਕਿ ਹਰ ਸੰਘਰਸ਼ ਵਿਚ ਹਿੱਸਾ ਲੈਣਗੇ | ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਮਨਜਿੰਦਰ ਸਿੰਘ ਗੋਹਲਵੜ, ਨਵਜੀਤ ਸਿੰਘ ਗੋਹਲਵੜ, ਬਲਜੀਤ ਸਿੰਘ ਰਟੌਲ, ਦਰਬਾਰਾ ਸਿੰਘ ਗੋਹਲਵੜ, ਗੁਰਮੀਤ ਸਿੰਘ ਜੌਹਲ ਨੇ ਕਿਹਾ ਕਿ ਜਥੇਬੰਦੀ ਦੇ ਵਿਧਾਨ ਮੁਤਾਬਿਕ ਇਕਾਈ ਦੀ ਚੋਣ ਤਿੰਨ ਸਾਲ ਬਾਅਦ ਹੋਣੀ ਹੁੰਦੀ ਹੈ, ਇਸ ਅਮਲ ਤਹਿਤ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ | ਹਰੇਕ ਮੋਰਚੇ ਦੀ ਤਿਆਰੀ ਲਈ ਵੱਧ ਤੋਂ ਵੱਧ ਫੰਡ ਇਕੱਠੇ ਕੀਤੇ ਜਾਣ ਅਤੇ ਜੋ ਜ਼ਰੂਰਤ ਪੈਣ ਸਮੇਂ ਵਰਤਿਆ ਜਾ ਸਕੇ | ਜਥੇਬੰਦੀ ਵਲੋਂ ਅਟੱਲ ਫ਼ੈਸਲਾ ਕੀਤਾ ਹੋਇਆ ਹੈ ਕਿ ਪਿੰਡਾਂ ਵਿਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਅੱਜ ਨਵੀਆਂ ਬਣੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਜਥੇਬੰਦੀ ਵਲੋਂ ਆਉਣ ਵਾਲੇ ਐਕਸ਼ਨਾਂ ਲਈ ਤਿਆਰ ਰਹਿਣ ਲਈ ਕਿਹਾ | ਇਸ ਮੌਕ ਸ਼ਮਸ਼ੇਰ ਸਿੰਘ ਪੰਡੋਰੀ ਰਣ ਸਿੰਘ, ਨਰਿੰਦਰਪਾਲ ਸਿੰਘ ਪੰਡੋਰੀ ਰਣ ਸਿੰਘ, ਧਰਮ ਸਿੰਘ ਪੰਡੋਰੀ ਰਣ ਸਿੰਘ, ਲਖਵਿੰਦਰ ਸਿੰਘ ਪੰਡੋਰੀ ਰਣ ਸਿੰਘ, ਓਾਕਾਰ ਸਿੰਘ ਪੰਡੋਰੀ ਰਣ ਸਿੰਘ, ਬਲਵਿੰਦਰ ਸਿੰਘ ਪੰਡੋਰੀ ਰਣ ਸਿੰਘ, ਕੁਲਵਿੰਦਰ ਸਿੰਘ ਪੰਡੋਰੀ ਰਣ ਸਿੰਘ, ਰਣਜੀਤ ਸਿੰਘ ਪੰਡੋਰੀ ਰਣ ਸਿੰਘ, ਸੇਵਕ ਸਿੰਘ ਪੰਡੋਰੀ ਰਣ ਸਿੰਘ, ਸੁਖਦੇਵ ਸਿੰਘ ਪੰਡੋਰੀ ਰਣ ਸਿੰਘ, ਪਰਮਜੀਤ ਸਿੰਘ ਪੰਡੋਰੀ ਰਣ ਸਿੰਘ, ਵਰਿੰਦਰ ਸਿੰਘ ਪੰਡੋਰੀ ਰਣ ਸਿੰਘ, ਆਲਮਬੀਰ ਸਿੰਘ ਪੰਡੋਰੀ ਰਣ ਸਿੰਘ, ਨਿਰਵੈਲ ਸਿੰਘ ਪੰਡੋਰੀ ਰਣ ਸਿੰਘ, ਜਸਬੀਰ ਸਿੰਘ ਪੰਡੋਰੀ ਰਣ ਸਿੰਘ, ਰਣਜੀਤ ਸਿੰਘ ਪੰਡੋਰੀ ਰਣ ਸਿੰਘ, ਦਿਲਬਾਗ ਸਿੰਘ ਪੰਡੋਰੀ ਰਣ ਸਿੰਘ, ਕਸ਼ਮੀਰ ਸਿੰਘ ਪੰਡੋਰੀ ਰਣ ਸਿੰਘ ਆਦਿ ਆਗੂ ਹਾਜ਼ਰ ਹੋਏ |
ਕਿਸਾਨਾਂ ਵਲੋਂ ਸਰਬਸੰਮਤੀ ਨਾਲ ਤਿੰਨ ਪਿੰਡਾਂ ਦੀਆਂ ਇਕਾਈਆਂ ਦੀ ਕਰਵਾਈਆਂ ਚੋਣਾਂ
ਅਜੀਤ ਡੈਸਕ
23-02-2026