ਬਾਬਾ ਬਕਾਲਾ ਸਾਹਿਬ, 22 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਖਾਨਪੁਰ ਵਿਚ ਬਾਬਾ ਗਰੀਬ ਦਾਸ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਅਕਾਲ ਹਸਪਾਤਾਲ ਰਈਆ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਜਨਰਲ ਮੈਡੀਕਲ ਕੈਂਪ ਲਾਇਆ ਗਿਆ, ਜਿਸ ਵਿਚ ਮਾਹਰ ਡਾਕਟਰਾਂ ਨੇ ਲਿਵਰ, ਗੈਸਟਰੋ, ਕਿਡਨੀ ਅਤੇ ਪਿਸ਼ਾਬ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਈ.ਸੀ.ਜੀ. ਅਤੇ ਸ਼ੂਗਰ ਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ | ਡਾ: ਰਾਜਿੰਦਰਪਾਲ ਸਿੰਘ ਨੇ ਸਮੇਤ ਸਟਾਫ ਸੇਵਾਵਾਂ ਨਿਭਾਈਆਂ | ਇਸ ਮੌਕੇ ਰਾਜਿੰਦਰ ਸਿੰਘ ਸਹੋਤਾ ਜ਼ਿਲ੍ਹਾ ਪ੍ਰਧਾਨ ਭਾਰਤੀ ਗੱਟ ਗਿਣਤੀਆਂ ਅਤੇ ਦਲਿਤ ਫਰੰਟ ਅਤੇ ਸਰਬਜੀਤ ਸਿੰਘ ਖਾਨਪੁਰ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪੁੱਜ ਕੇ ਕਮੇਟੀ ਮੈਂਬਰਾਂ ਅਹੁਦੇਦਾਰਾਂ ਦੇ ਉੱਦਮ ਦੀ ਸਰਾਹਨਾ ਕੀਤੀ | ਪ੍ਰਬੰਧਕਾਂ ਵਲੋਂ ਡਾਕਟਰਾਂ ਦੀ ਟੀਮ, ਮੁੱਖ ਮਹਿਮਾਨ ਸਮੇਤ ਪੁਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਗਾ ਸਿੰਘ ਮਾਹਲਾ, ਸਾਬਕਾ ਸੰਮਤੀ ਚੇਅਰਮੈਨ ਵੀਰ ਸਿੰਘ ਖਾਨਪੁਰ, ਸਰਪੰਚ ਬਿਕਰਮਜੀਤ ਸਿੰਘ ਖਾਨਪੁਰ, ਮਨਜੀਤ ਸਿੰਘ, ਬਰਿੰਦਰਪਾਲ ਸਿੰਘ ਬੰਟੀ ਸਿੰਘ, ਮੈਂਬਰ ਜਗੀਰ ਸਿੰਘ, ਸਾ: ਤਰਸੇਮ ਸਿੰਘ, ਸਤਨਾਮ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਗੁਰਮੀਤ ਸਿੰਘ, ਬਾਬਾ ਗੋਰਾ, ਸਾ: ਸਰਪੰਚ ਸਰਵਨ ਸਿੰਘ, ਤਰਸੇਮ ਸਿੰਘ ਪ੍ਰਧਾਨ ਗ੍ਰਾਮ ਸਭਾ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਸੋਹਣ ਸਿੰਘ ਥਾਣੇਵਾਲ, ਗੋਰਾ ਸਿੰਘ ਮਾਹਲਾ ਅਤੇ ਹੋਰ ਹਾਜ਼ਰ ਸਨ |