ਤਰਨ ਤਾਰਨ, 23 ਫਰਵਰੀ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਦੇ ਪਿੰਡ ਕਾਜੀਕੋਟ ਦੀ ਰਹਿਣ ਵਾਲੀ ਔਰਤ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਲਾਪਤਾ ਹੋ ਗਈ ਹੈ | ਜਾਣਕਾਰੀ ਦਿੰਦੇ ਹੋੋਏ ਕਾਲਾ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਕਾਜੀਕੋਟ ਨੇ ਥਾਣਾ ਸਿਟੀ ਤਰਨ ਤਾਰਨ ਵਿਖੇ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸਦੀ ਪਤਨੀ ਰਾਜ ਕੌਰ (40) ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਉਹ ਘਰੋਂ 22 ਫਰਵਰੀ ਨੂੰ ਸਵੇਰੇ 6 ਵਜੇ ਗਈ ਪਰ ਵਾਪਿਸ ਘਰ ਨਹੀਂ ਮੁੜੀ, ਜਿਸ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਹੀਂ ਚੱਲਿਆ | ਉਨ੍ਹਾਂ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਪਾਸੋਂ ਮੰਗ ਕੀਤੀ ਕਿ ਉਸਦੀ ਪਤਨੀ ਰਾਜ ਕੌਰ ਦੀ ਭਾਲ ਕੀਤੀ ਜਾਵੇ |