23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਆਪ' ਦੀ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ-ਸਪੀਕਰ ਕੁਲਤਾਰ ਸਿੰਘ ਸੰਧਵਾਂ <br/>

Ad Position 21
No active advertisement
ਅਜੀਤ ਡੈਸਕ 24-02-2026
ਖੇਮਕਰਨ, 23 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਰਹੱਦੀ ਕਸਬਾ ਖੇਮਕਰਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ 'ਆਪ' ਸਰਕਾਰ ਸੂਬੇ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਜਾ ਰਹੀ ਹੈ | ਜਦਕਿ ਸੂਬਾ ਸਰਕਾਰ ਪਹਿਲਾਂ ਹੀ ਜ਼ਿਆਦਾਤਰ ਵਾਅਦੇ ਅਮਲ 'ਚ ਲਿਆ ਚੁੱਕੀ ਹੈ | ਇਸ ਕਰਕੇ 'ਆਪ' ਸਰਕਾਰ ਸੂਬਾ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਫਿਰ ਦੁਬਾਰਾ ਜਨਤਾ ਦੀ ਕਚਹਿਰੀ 'ਚ ਜਾਵੇਗੀ | ਸਪੀਕਰ ਸੰਧਵਾ ਨੇ ਸਰਹੱਦੀ ਇਲਾਕੇ ਦੇ ਦੌਰੇ ਦੌਰਾਨ ਸ਼ਹਿਰ ਖੇਮਕਰਨ ਦੇ ਇਤਿਹਾਸਕ ਗੁਰਦੁਆਰਾ ਗੁਰੂ ਸਰ ਵਿਖੇ ਡਾਇਰੈਕਟਰ ਜੇਲ੍ਹ ਪੰਜਾਬ ਸੁਰਜੀਤ ਸਿੰਘ ਭੂਰਾ ਵਲੋਂ ਆਪਣੇ ਪਿਤਾ ਸਵ. ਜਥੇਦਾਰ ਲੱਖਾ ਸਿੰਘ ਭੂਰਾ ਸੇਵਾਦਾਰ ਦਮਦਮੀ ਟਕਸਾਲ ਦੀ ਯਾਦ 'ਚ ਕਰਵਾਏ ਗਏ ਧਾਰਮਿਕ ਸਮਾਗਮ 'ਚ ਸ਼ਾਮਿਲ ਹੋਣ ਲਈ ਆਏ ਸਨ | ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੀ ਉਨ੍ਹਾਂ ਦੇ ਨਾਲ ਸਨ, ਜਿੰਨਾਂ ਵਲੋਂ ਪਹਿਲਾਂ ਸਪੀਕਰ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਉਨ੍ਹਾਂ ਜਥੇਦਾਰ ਲੱਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉੁਨ੍ਹਾਂ ਸਾਰਾ ਜੀਵਨ ਦਮਦਮੀ ਟਕਸਾਲ 'ਚ ਰਹਿ ਕਿ ਸਿੱਖੀ ਦੇ ਪਚਾਰ 'ਚ ਲਗਾ ਕਿ ਕੌਮ ਦੀ ਬਹੁਤ ਸੇਵਾ ਕੀਤੀ | ਸਪੀਕਰ ਸੰਧਵਾਂ ਨੇ ਅੱਗੇ ਦੇਸ਼ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੰੂ ਦੇਸ਼ ਤੇ ਖਾਸ ਕਰਕੇ ਕਿਸਾਨ ਵਿਰੋਧੀ ਦੱਸਦੇ ਹੋਏ ਕਿਹਾ ਕਿ ਦੇਸ਼ ਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਗਿਆ ਸਮਝੌਤਾ ਹਰ ਵਰਗ 'ਤੇ ਅਸਰ ਪਾਵੇਗਾ | ਅਜੇ ਤਾਂ ਸਮਝੌਤਾ ਲਾਗੂ ਨਹੀਂ ਹੋਇਆ ਪਹਿਲਾਂ ਹੀ ਕਪਾਹ ਤੇ ਹੋਰ ਜਿਣਸਾਂ ਦੇ ਭਾਅ ਡਿੱਗਣ ਲੱਗ ਪਏ ਹਨ | ਉਨ੍ਹਾਂ ਪੰਜਾਬੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹਰ ਸੰਕਟ ਸਮੇਂ ਪੰਜਾਬੀਆਂ ਨੇ ਅੱਗੇ ਆ ਕੇ ਜੁਲਮ ਦਾ ਟਾਕਰਾ ਕੀਤਾ ਹੈ | ਇਸੇ ਕਰਕੇ ਭਾਜਪਾ ਦੇ ਜਬਰ ਦਾ ਮੁਕਾਬਲਾ ਵੀ ਪੰਜਾਬੀ ਕਰਨਗੇ | ਸਪੀਕਰ ਨੇ ਅੱਗੇ ਕਿਹਾ ਕਿ ਅਗਲੇ ਮਹੀਨੇ ਮਾਰਚ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ 'ਚ ਸਰਕਾਰ ਵਲੋਂ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ, ਸਗੋਂ ਸੂਬੇ ਦੀ ਜਨਤਾ ਹਿੱਤ ਹੋਰ ਫ਼ੈਸਲੇ ਲਏ ਜਾਣਗੇ | 'ਆਪ' ਸਰਕਾਰ ਦਾ ਇਹ ਬਜਟ ਵੀ ਲੋਕ ਪੱਖੀ ਹੋਵੇਗਾ ਤੇ ਖਾਸ ਕਰਕੇ ਪੰਜਾਬ 'ਚ ਰਸੋਈ ਘਰ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਮਰਪਿਤ ਹੋਵੇਗਾ, ਜਿਸ ਵਿਚ ਸੂਬਾ ਸਰਕਾਰ ਇਕ ਹੋਰ ਇਤਿਹਾਸਕ ਸਕੀਮ ਰਸੋਈ ਸਕੀਮ ਨੂੰ ਲਾਗੂ ਕਰੇਗੀ, ਜਿਸ ਨਾਲ ਸੂਬੇ ਦੇ ਕਰੀਬ 40 ਲੱਖ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ, ਜਦਕਿ ਸ਼ੁਰੂ ਇਹ ਸਰਕਾਰ ਜਨਤਾ ਦੇ ਹਿੱਤ 'ਚ ਅਨੇਕਾਂ ਰਾਹਤ ਮਈ ਫੈਸਲੇ ਲੈ ਚੁੱਕੀ ਹੈ | ਇਸ ਮੌਕੇ 'ਤੇ ਚੇਅਰਮੈਨ ਬਲਜੀਤ ਸਿੰਘ ਖਾਹਰਾ, ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਕੁੱਲਤਾਰ ਸਿੰਘ ਖੇੜਾ, ਸੀਨੀ. ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ, ਸਰਪੰਚ ਕੁਲਵੰਤ ਸਿੰਘ ਮੱਸਤਗੜ, ਸਰਪੰਚ ਪ੍ਰਗਟ ਸਿੰਘ ਮਹਿੰਦੀਪੁਰ, ਸਰਪੰਚ ਸੁੱਖਵਿੰਦਰ ਸਿੰਘ ਪ੍ਰੇਮ ਨਗਰ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਮਨਜੀਤ ਸਿੰਘ ਐਮ.ਸੀ., ਰਜਵੰਤ ਸਿੰਘ ਪੱਤੂ, ਸਰਪੰਚ ਹਰਚਰਨ ਸਿੰਘ ਮੀਆਂਵਾਲਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੂਰਵਾਲਾ, ਸਰਪੰਚ ਜੁਗਰਾਜ ਸਿੰਘ ਮਾਛੀਕੇ, ਅਮਰਜੀਤ ਸਿੰਘ ਬੱਬੂ ਐਮ.ਸੀ., ਲਖਵਿੰਦਰ ਸਿੰਘ ਮਹਿੰਦੀਪੁਰ, ਸਰਪੰਚ ਨਿਸ਼ਾਨ ਸਿੰਘ, ਮਨਜੀਤ ਸਿੰਘ ਯੂ.ਕੇ., ਸ਼ੇਰ ਸਿੰਘ ਐਮ.ਸੀ., ਸ਼ਾਮ ਸਿੰਘ ਤੇ ਬੋਹੜ ਸਿੰਘ ਐਮ.ਸੀ. ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਔਰਤ ਲਾਪਤਾ <br/> ਅਗਲੀ ਖ਼ਬਰ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵਲੋਂ ਸਰਹੱਦੀ ਏਰੀਏ ਦਾ ਦੌਰਾ <br/>
Ad Position 24