ਭਿੱਖੀਵਿੰਡ, 23 ਫਰਵਰੀ (ਬੌਬੀ)-25 ਫਰਵਰੀ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਖਾਲਸਾ ਵਹੀਰ ਦਾ ਆਗਾਜ ਹੋ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਨਾਰਲੀ ਨੇ ਗੱਲਬਾਤ ਕਰਦਿਆਂ ਕੀਤ | ਉਨ੍ਹਾਂ ਦੱਸਿਆ ਕਿ ਖਾਲਸਾ ਵਹੀਰ ਤਰਨ ਤਾਰਨ, ਹਰੀਕੇ, ਜੀਰਾ ਹੁੰਦੀ ਹੋਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਮੁੱਦਕੀ ਵਿਖੇ ਪੜਾਅ ਹੋਵੇਗਾ ਅਤੇ ਰਾਤ ਨੂੰ ਦੀਵਾਨ ਸਜਾਏ ਜਾਣਗੇ | 26 ਫਰਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਮੁੱਦਕੀ ਤੋੋਂ ਰਵਾਨਾ ਹੋਵੇਗੀ | ਫਰੀਦਕੋਟ, ਜੈਤੋ ਹੁੰਦੀ ਹੋਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗੀ | ਇਸ ਵਹੀਰ ਵਿਚ ਸਮੂਹ ਸੰਗਤਾਂ ਆਪੋ ਆਪਣੇ ਸਾਧਨਾਂ 'ਤੇ ਪਹੁੰਚ ਕਿ ਖਾਲਸੇ ਪੰਥ ਦੀ ਚੜ੍ਹਦੀ ਕਲ੍ਹਾ, ਬੰਦੀ ਸਿੰਘਾਂ ਦੀ ਰਿਹਾਈ ਤੇ ਸਰਬੱਤ ਦੇ ਭਲੇ ਲਈ ਸ਼ਾਮਿਲ ਹੋ ਕੇ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ 'ਤੇ ਪਹਿਰਾ ਦੇ ਕੇ ਆਪਣਾ ਫਰਜ ਨਿਭਾਈਏ |